Posted inਬਰਨਾਲਾ ਬਰਨਾਲਾ ਦੇ ਇਕ ਬੈਂਕ ਦੀ ਮੈਨੇਜਰ ਨਾਲ ਮੈਟਰੀਮੋਨੀਅਲ ਐਪ ਰਾਹੀਂ ਲੱਖਾਂ ਦੀ ਠੱਗੀ Posted by overwhelmpharma@yahoo.co.in May 22, 2025 ਬਰਨਾਲਾ, 22 ਮਈ ( ਰਵਿੰਦਰ ਸ਼ਰਮਾ) : ਬਰਨਾਲਾ ਦੇ ਇਕ ਬੈਂਕ ਦੀ ਮੈਨੇਜਰ ਨਾਲ ਮੈਟਰੀਮੋਨੀਅਲ ਐਪ ਰਾਹੀਂ ਲੱਖਾਂ ਦੀ ਠੱਗੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹੋਇਆ ਇੰਝ ਕਿ ਮਹਿਲਾ ਬੈਂਕ ਮੈਨੇਜਰ ਨੇ ਪੰਜਾਬੀ ਮੈਟਰਮੋਨੀਅਮ ਐਪ ‘ਤੇ ਵਰ ਦੀ ਤਲਾਸ਼ ਕਾਰਨ ਆਈਡੀ ਬਣਾਈ ਹੋਈ ਸੀ। ਲੰਘੀ 27 ਮਾਰਚ ਨੂੰ ਉਸ ਦੇ ਮੋਬਾਇਲ ਉੱਪਰ ਮੋਬਾਇਲ ਨੰਬਰ 83605-55971 ਤੋਂ ਇਕ ਰਿਕੁਐਸਟ ਆਈ। ਜਿਸ ਨੇ ਆਪਣਾ ਨਾਮ ਇੰਦਰ ਸਿੰਘ ਵਾਸੀ ਮਕਾਨ ਨੰਬਰ 77 ਜਲੰਧਰ ਦੱਸਿਆ। ਬੈਂਕ ਮੈਨੇਜਰ ਅਨੁਸਾਰ ਇੰਦਰ ਸਿੰਘ ਦੇ ਨੰਬਰ 83605-55971 ‘ਤੇ ਮੇਰੀ ਵਿਆਹ ਸਬੰਧੀ ਗੱਲਬਾਤ ਸ਼ੁਰੂ ਹੋ ਗਈ ਤੇ ਇੰਦਰ ਸਿੰਘ ਨੇ ਆਪਣੇ ਕਿੱਤੇ ਬਾਰੇ ਦੱਸਿਆ ਕਿ ਉਹ ਸ਼ਰਾਬ ਦਾ ਠੇਕੇਦਾਰ ਹੈ ਤੇ ਉਸ ਦੇ ਚਾਰ ਕੋਲਡ ਸਟੋਰ ਹਨ। ਉਸਨੇ ਮੈਨੂੰ ਇਹ ਵੀ ਕਿਹਾ ਕਿ ਮੇਰੀ ਪੇਮੈਂਟ ਫਸੀ ਹੋਈ ਹੈ। ਜਿਸਨੇ ਮੈਨੂੰ ਆਪਣੀਆਂ ਗੱਲਾਂ ਵਿਚ ਉਲਝਾ ਲਿਆ ਤੇ ਮੈਨੂੰ ਇਕ ਮੋਬਾਈਲ ਨੰਬਰ 89685-38177 ਭੇਜਦਿਆ ਕਿਹਾ ਕਿ ਇਸ ’ਤੇ 25 ਹਜ਼ਾਰ ਰੁਪਏ ਭੇਜ ਦਿਓ। ਇੰਦਰ ਸਿੰਘ ‘ਤੇ ਮੈਂ ਯਕੀਨ ਕਰਦੇ ਹੋਏ ਲੰਘੀ ਦੋ ਅਪ੍ਰੈਲ ਨੂੰ ਆਪਣੇ ਖਾਤੇ ਵਿਚੋਂ ਪਹਿਲਾਂ 25 ਹਜ਼ਾਰ ਰੁਪਏ, 4930 ਰੁਪਏ, ਫਿਰ 18 ਹਜ਼ਾਰ 500 ਰੁਪਏ ਉਕਤ ਮੋਬਾਇਲ ਨੰਬਰ ਪਰ ਗੂਗਲ ਪੇ, ਫਿਰ 3 ਅਪ੍ਰੈਲ ਨੂੰ 49,450 ਰੁਪਏ, ਫਿਰ 4 ਅਪ੍ਰੈਲ ਨੂੰ 28500 ਰੁਪਏ ਉਕਤ ਮੋਬਾਇਲ ਨੰਬਰ ‘ਤੇ ਫੋਨਪੇ ਰਾਹੀਂ ਭੇਜ ਦਿੱਤੇ। ਬੈਂਕ ਮੈਨੇਜਰ ਨੇ ਕਿਹਾ ਕਿ ਇੰਦਰ ਸਿੰਘ ਨੇ ਮੈਨੂੰ ਇਹ ਕਹਿ ਕੇ ਪੈਸੇ ਮੇਰੇ ਤੋਂ ਭਿਜਵਾਏ ਕਿ ਤੁਸੀਂ ਪੇਮੈਂਟ ਕਰ ਦਿਉ। ਮੈਂ ਤੁਹਾਡੇ ਸ਼ਹਿਰ ਆਉਣਾ ਹੈ ਤੇ ਸਾਰੀ ਪੇਮੈਂਟ ਤੁਹਾਨੂੰ ਕੈਸ਼ ਦੇ ਦਿਆਂਗਾ। ਜਦ ਬਾਅਦ ਵਿਚ ਇੰਦਰ ਸਿੰਘ ਵੱਲੋਂ ਦਿੱਤੇ ਮੋਬਾਈਲ ਨੰਬਰ ‘ਤੇ ਕਾਲ ਕੀਤੀ ਗਈ ਤਾਂ ਇਹ ਨੰਬਰ ਬੰਦ ਆਉਣ ਲੱਗਾ ਤੇ ਵੱਟਸਅਸ ਵੀ ਬੰਦ ਹੋ ਗਿਆ। ਜਿਸ ਤੋਂ ਮੈਨੂੰ ਪਤਾ ਲੱਗਿਆ ਕਿ ਉਸ ਵਿਅਕਤੀ ਨੇ ਮੈਨੂੰ ਆਪਣੀਆਂ ਗੱਲਾਂ ਵਿਚ ਉਲਝਾ ਕੇ ਠੱਗੀ ਮਾਰਨ ਦੀ ਨੀਅਤ ਨਾਲ ਮੇਰੇ ਨਾਲ ਇਕ ਲੱਖ 26 ਹਜ਼ਾਰ 380 ਰੁਪਏ ਦਾ ਫਰਾਡ ਕੀਤਾ ਹੈ। ਜਿਸ ‘ਤੇ ਮੈਨੇਜਰ ਨੇ ਇਸ ਠੱਗੀ ਦੀ ਆਨਲਾਈਨ ਪੋਰਟਲ 1930 ’ਤੇ ਲੰਘੀ 23 ਅਪ੍ਰੈਲ ਨੂੰ ਸ਼ਿਕਾਇਤ ਕੀਤੀ। ਦੂਜੇ ਪਾਸੇ ਸਾਈਬਰ ਕ੍ਰਾਈਮ ਦੀ ਟੀਮ ਨੇ ਬਾਅਦ ਪੜਤਾਲ ਅਣਪਛਾਤੇ ਦੋਸ਼ੀ ਦੇ ਖਿਲਾਫ ਥਾਣਾ ਸਾਈਬਰ ਕ੍ਰਾਈਮ ਬਰਨਾਲਾ ਵਿਖੇ ਅਧੀਨ ਜੁਰਮ 318 (4) ਬੀਐਨਐਸ ਦਰਜ ਕੀਤਾ ਗਿਆ। – ਦੋਸ਼ੀ ਦੀ ਸ਼ਨਾਖ਼ਤ ਸ਼ੁਰੂ : ਥਾਣੇਦਾਰ ਕਿਰਨਜੀਤ ਕੌਰ ਮਾਮਲੇ ਦੀ ਤਫਤੀਸ਼ ਅਧਿਕਾਰੀ ਥਾਣੇਦਾਰ ਕਿਰਨਜੀਤ ਕੌਰ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਦਸਤਾਵੇਜੀ ਅਧਾਰ ‘ਤੇ ਨਾਮਜਦ ਦੋਸ਼ੀ ਦੀ ਸ਼ਨਾਖਤ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਤਫਤੀਸ਼ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਐਪਸ ਦੀ ਵਰਤੋਂ ਨਾ ਕਰਨ ਜਿਨਾਂ ਤੇ ਠੱਗਾਂ ਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਜਾਲ ਵਿਛਾਇਆ ਹੋਇਆ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨਾਲ ਅਜਿਹੀ ਠੱਗੀ ਹੁੰਦੀ ਹੈ ਤਾਂ ਉਹ ਬਿਨਾਂ ਦੇਰੀ ਤੇ ਝਿਜਕ ਪੁਲਿਸ ਕੋਲ ਸ਼ਿਕਾਇਤ ਕਰਨ ਤਾਂ ਜੋ ਇਹ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। Post navigation Previous Post ਕਾਗਜ਼ਾਂ ਵਿੱਚ ਚੱਲ ਰਿਹਾ ਪੰਜਾਬ ਦਾ ਇਹ ਸਰਕਾਰੀ ਸਕੂਲ, ਲੱਖਾਂ ਦੀਆਂ ਗ੍ਰਾਟਾਂ ਦਾ ਨਹੀਂ ਕੋਈ ਹਿਸਾਬ!Next Postਨੋਟਿਸ ਕੱਢਣ ਦੇ ਢਾਈ ਸਾਲਾਂ ਬਾਅਦ ਵੀ ਕਾਲੋਨਾਈਜ਼ਰਾਂ ਨੇ ਸੀਵਰੇਜ ਕਨੈਕਸ਼ਨ ਫੀਸ ਜਮ੍ਹਾਂ ਨਹੀਂ ਕਰਵਾਈ