Posted inਬਠਿੰਡਾ ਐੱਸਐੱਮਓ ਤੋਂ ਦੁਖੀ ਡਾਕਟਰ ਵੱਲੋਂ ਅਸਤੀਫ਼ੇ ਦਾ ਐਲਾਨ, ਸਿਵਲ ਸਰਜਨ ਨੇ ਕਿਹਾ : ਜਾਂਚ ਹੋਵੇਗੀ Posted by overwhelmpharma@yahoo.co.in May 22, 2025 – ਡਾਕਟਰ ਨੇ ਕਿਹਾ : ਐੱਸਐੱਮਓ ਵਲੋਂ ਮਰੀਜ਼ਾਂ ਅਤੇ ਸਹਿਯੋਗੀਆਂ ਸਾਹਮਣੇ ਕੀਤਾ ਜਾਂਦੈ ਬੇਇੱਜ਼ਤ – ਐੱਸਐੱਮਓ ਨੇ ਦੋਸ਼ਾਂ ਨੂੰ ਨਕਾਰਿਆ, ਕਿਹਾ : ਉਹ ਸਿਰਫ ਅਨੁਸਾਸ਼ਨ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ – ਮਾਮਲੇ ਦੀ ਨਿਰਪੱਖ ਜਾਂਚ ਕਰਨ ਲਈ ਬੋਰਡ ਦਾ ਕਰਾਂਗੇ ਗਠਨ : ਸਿਵਲ ਸਰਜਨ ਬਠਿੰਡਾ, 22 ਮਈ (ਰਵਿੰਦਰ ਸ਼ਰਮਾ) : ਸਡ ਡਿਵੀਜ਼ਨਲ ਹਸਪਤਾਲ ਤਲਵੰਡੀ ਸਾਬੋ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਦੇ ਮਾੜੇ ਰਵੱਈਏ ਤੋਂ ਤੰਗ ਆ ਕੇ ਇਕ ਮੈਡੀਕਲ ਅਫ਼ਸਰ ਡਾ. ਵਿਕਰਮ ਪ੍ਰਤਾਪ ਖਿੱਚੀ ਵਲੋਂ ਅਸਤੀਫ਼ਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਦੀ ਜ਼ਿਲ੍ਹੇ ’ਚ ਹੀ ਨਹੀਂ, ਸਗੋਂ ਪੰਜਾਬ ਭਰ ’ਚ ਕਾਫ਼ੀ ਚਰਚਾ ਹੋ ਰਹੀ ਹੈ। ਡਾ. ਖਿੱਚੀ ਦਾ ਦੋਸ਼ ਹੈ ਕਿ ਡਾ. ਰਵੀਕਾਂਤ ਵੱਲੋਂ ਲਗਾਤਾਰ ਉਨ੍ਹਾਂ ਸਮੇਤ ਹੋਰ ਸਟਾਫ ਮੈਂਬਰਾਂ ਨੂੰ ਮਰੀਜ਼ਾਂ ਅਤੇ ਸਹਿਯੋਗੀਆਂ ਸਾਹਮਣੇ ਬੇਇੱਜ਼ਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਰਚ 2025 ਤੋਂ ਜਦੋਂ ਤੋਂ ਡਾ. ਗੁਪਤਾ ਨੇ ਐਸਐਮਓ ਵਜੋਂ ਚਾਰਜ ਸੰਭਾਲਿਆ ਹੈ, ਉਦੋਂ ਤੋਂ ਉਸ ’ਤੇ ਮਨੋਵਿਗਿਆਨਕ ਤਣਾਅ ਪੈਦਾ ਕਰਨ ਵਾਲਾ ਮਾਹੌਲ ਬਣਾਇਆ ਗਿਆ ਹੈ। ਡਾ. ਖਿੱਚੀ ਨੇ ਇਹ ਵੀ ਦੱਸਿਆ ਕਿ ਡਾ. ਗੁਪਤਾ ਵੱਲੋਂ ਐਮਰਜੈਂਸੀ ਵਿੱਚ ਆਉਣ ਵਾਲੇ ਆਪਣੇ ਜਾਣ-ਪਛਾਣ ਵਾਲੇ ਮਰੀਜ਼ਾਂ ਦੇ ਮੈਡੀਕੋ-ਲੀਗਲ ਕੇਸ ਬਣਾਉਣ ਲਈ ਦਬਾਅ ਪਾਇਆ ਜਾਂਦਾ ਹੈ ਅਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਮਾਮਲੇ ਸਬੰਧੀ ਡਾਕਟਰਾਂ ਦੀ ਐਸੋਸੀਏਸ਼ਨ (ਪੀਸੀਐਮਐਸ) ਵੱਲੋਂ ਕਾਰਜਕਾਰੀ ਸਿਵਲ ਸਰਜਨ ਡਾ. ਰਮਨ ਸਿੰਗਲਾ ਨੂੰ ਮੰਗ ਪੱਤਰ ਸੌਂਪਿਆ ਹੈ। ਡਾ. ਖਿੱਚੀ ਵੱਲੋਂ ਦਿੱਤੇ ਗਏ ਪੱਤਰ ਵਿੱਚ ਡਾ. ਇਸ਼ਾਨ ਬਾਂਸਲ, ਡਾ. ਅੰਕਿਤਾ, ਡਾ. ਮਿਨਾਕਸ਼ੀ, ਡਾ. ਤੇਜਿੰਦਰਪਾਲ ਕੌਰ, ਡਾ. ਲਵਕੇਸ਼ ਗੁਪਤਾ ਅਤੇ ਡਾ. ਹਰਵਿੰਦਰ ਕੌਰ ਨੇ ਵੀ ਐਸਐਮਓ ਤੋਂ ਪ੍ਰੇਸ਼ਾਨ ਹੋਣ ਦੀ ਗੱਲ ਕਬੂਲੀ ਹੈ। ਦੂਜੇ ਪਾਸੇ ਐੱਸਐੱਮਓ ਡਾ. ਰਵੀਕਾਂਤ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਦੱਸਿਆ ਕਿ ਉਹ ਸਿਰਫ ਅਨੁਸਾਸ਼ਨ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ 17 ਮਈ ਨੂੰ ਇੱਕ ਲਾਸ਼ ਦੇ ਪੋਸਟਮਾਰਟਮ ਸਬੰਧੀ ਹੋਈ ਲਾਪਰਵਾਹੀ ਸਿਹਤ ਵਿਭਾਗ ਦੀ ਬਦਨਾਮੀ ਦਾ ਕਾਰਨ ਬਣੀ। ਜਿਸ ਲਈ ਉਕਤ ਡਾਕਟਰ ਜ਼ਿੰਮੇਵਾਰ ਹੈ। ਉਨ੍ਹਾਂ ਨੇ ਕਿਹਾ ਕਿ ਤਲਵੰਡੀ ਸਾਬੋ ਦੇ ਲੋਕਾਂ ਦਾ ਸਹਿਯੋਗ ਉਨ੍ਹਾਂ ਦੇ ਨਾਲ ਹੈ। ਉਹ ਡਿਊਟੀ ਵਿਚ ਕੁਤਾਹੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਸ ਮਾਮਲੇ ਸਬੰਧੀ ਕਾਰਜਜਕਾਰੀ ਸਿਵਲ ਸਰਜਨ ਡਾ. ਰਮਨ ਸਿੰਗਲਾ ਨੇ ਕਿਹਾ ਉਨ੍ਹਾਂ ਨੂੰ ਅੱਜ ਡਾਕਟਰਾਂ ਦੇ ਇੱਕ ਵਫਦ ਵੱਲੋਂ ਸ਼ਿਕਾਇਤ ਦੇ ਰੂਪ ਵਿੱਚ ਮੰਗ ਪੱਤਰ ਸੌਂਪਿਆ ਗਿਆ ਹੈ। ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਲਈ ਇੱਕ ਬੋਰਡ ਦਾ ਗਠਨ ਕਰਕੇ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। Post navigation Previous Post ਬਰਨਾਲਾ ’ਚ ਬਹੁਜਨ ਸਮਾਜ ਪਾਰਟੀ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰNext Postਹੰਡਿਆਇਆ ਪੁਲਿਸ ਵਲੋਂ ਪੰਜ ਕਿਲੋ ਭੁੱਕੀ ਸਣੇ ਵਿਅਕਤੀ ਕਾਬੂ