Posted inਬਰਨਾਲਾ ਹੰਡਿਆਇਆ ਪੁਲਿਸ ਵਲੋਂ ਪੰਜ ਕਿਲੋ ਭੁੱਕੀ ਸਣੇ ਵਿਅਕਤੀ ਕਾਬੂ Posted by overwhelmpharma@yahoo.co.in May 22, 2025 ਹੰਡਿਆਇਆ, 22 ਮਈ (ਰਵਿੰਦਰ ਸ਼ਰਮਾ) : ਹੰਡਿਆਇਆ ਵਿਖੇ ਇੱਕ ਵਿਅਕਤੀ ਨੂੰ ਪੰਜ ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਬਰਨਾਲਾ ਦੇ ਮੁਖੀ ਇੰਸ. ਸ਼ੇਰਵਿੰਦਰ ਸਿੰਘ ਤੇ ਹੰਡਿਆਇਆ ਪੁਲਿਸ ਚੌਂਕੀ ਦੇ ਇੰਚਾਰਜ਼ ਤਰਸੇਮ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਅਤੇ ਹੌਲਦਾਰ ਬਲਵਿੰਦਰ ਸਿੰਘ ਦੁਆਰਾਂ ਕਿਸੇ ਖਾਸ ਮੁਖਬਰ ਦੀ ਇਤਲਾਹ ’ਤੇ ਚੱਕਾਖਾਨਾ ਚੌਂਕ ਹੰਡਿਆਇਆ ਵਿਖੇ ਚੈਕਿੰਗ ਕੀਤੀ ਜਾ ਰਹੀ ਸੀ। ਇਸ ਚੈਕਿੰਗ ਦੌਰਾਨ ਇੱਕ ਵਿਅਕਤੀ ਦੇ ਕੋਲੋਂ ਪੰਜ ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਮੁਲਜ਼ਮ ਦੀ ਪਹਿਚਾਨ ਅਭਿਸ਼ੇਕ ਸ਼ਰਮਾ ਪੁੱਤਰ ਮਦਨ ਲਾਲ ਸ਼ਰਮਾ ਵਾਸੀ ਕਾਲੇਕੇ ਵਜੋਂ ਹੋਈ। ਉਹਨਾਂ ਕਿਹਾ ਕਿ ਇਹ ਵਿਅਕਤੀ ਬਾਹਰੋਂ ਭੁੱਕੀ ਚੂਰਾ ਪੋਸਤ ਡੋਡੇ ਲਿਆ ਕੇ ਹੰਡਿਆਇਆ ਇਲਾਕੇ ਵਿੱਚ ਵੇਚਣ ਦਾ ਧੰਦਾ ਕਰਦਾ ਸੀ। ਜਿਸ ਦੇ ਖਿਲਾਫ ਥਾਣਾ ਸਦਰ ਬਰਨਾਲਾ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Post navigation Previous Post ਐੱਸਐੱਮਓ ਤੋਂ ਦੁਖੀ ਡਾਕਟਰ ਵੱਲੋਂ ਅਸਤੀਫ਼ੇ ਦਾ ਐਲਾਨ, ਸਿਵਲ ਸਰਜਨ ਨੇ ਕਿਹਾ : ਜਾਂਚ ਹੋਵੇਗੀNext Postਨਸ਼ਾ ਤਸਕਰ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ CIA ਸਟਾਫ਼ ਦੀ ਟੀਮ ਗ੍ਰਿਫ਼ਤਾਰ