Posted inਬਰਨਾਲਾ ਬਰਨਾਲਾ ਦੇ ਕਿਲਾ ਮੁਹੱਲਾ ’ਚ ਮੋਟਰਸਾਈਕਲ ਸਵਾਰ 2 ਨੌਜਵਾਨ ਬਜ਼ੁਰਗ ਔਰਤ ਤੋਂ ਵਾਲੀ ਖੋਹ ਕੇ ਫ਼ਰਾਰ Posted by overwhelmpharma@yahoo.co.in May 23, 2025 ਬਰਨਾਲਾ, 23 ਮਈ (ਰਵਿੰਦਰ ਸ਼ਰਮਾ) : ਸ਼ੁੱਕਰਵਾਰ ਸਵੇਰੇ ਸਵਾ 10 ਵਜੇ ਬਰਨਾਲਾ ਦੇ ਕਿਲਾ ਮੁਹੱਲਾ ਵਿਖੇ ਇਕ ਬਜ਼ੁਰਗ ਔਰਤ ਤੋਂ ਮੋਟਰਸਾਈਕਲ ਸਵਾਰ 2 ਨੌਜਵਾਨ ਵਾਲੀ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਇਕ ਬਜ਼ੁਰਗ ਔਰਤ ਸ਼ੁੱਕਰਵਾਰ ਸਵੇਰੇ ਸਮਾਨ ਆਦਿ ਲੈ ਕੇ ਕਿਲਾ ਮੁਹੱਲਾ ਦੀ ਗਲੀ ’ਚੋਂ ਆਪਣੇ ਘਰ ਵੱਲ ਪੈਦਲ ਜਾ ਰਹੀ ਸੀ ਤਾਂ ਇੰਨੇ ’ਚ ਮਗਰੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੋ ਨੌਜਵਾਨ ਆਏ ਤੇ ਬਜ਼ੁਰਗ ਔਰਤ ਕੋਲ ਆ ਕੇ ਮੋਟਰਸਾਈਕਲ ਹੌਲੀ ਕਰਦਿਆਂ ਇਕ ਨੌਜਵਾਨ ਉਤਰ ਗਿਆ, ਜਦਕਿ ਦੂਜਾ ਨੌਜਵਾਨ ਮੋਟਰਸਾਈਕਲ ’ਤੇ ਹੀ ਬੈਠਾ ਰਿਹਾ। ਨੌਜਵਾਨ ਨੇ ਬੜੀ ਤੇਜ਼ੀ ਨਾਲ ਔਰਤ ਦੇ ਕੰਨ ’ਚੋਂ ਵਾਲੀ ਝਪਟੀ ਤੇ ਫ਼ਰਾਰ ਹੋ ਗਏ। ਦੋਵੇਂ ਨੌਜਵਾਨਾਂ ਨੇ ਮੂੰਹ ਢਕੇ ਹੋਏ ਸਨ। ਜਿੰਨ੍ਹਾਂ ਦੀ ਫ਼ੁਟੇਜ਼ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। – ਵੀਡਿਓ ਸੋਸ਼ਲ ਮੀਡੀਆ ’ਤੇ ਵਾਇਰਲ ਜਿਓਂ ਹੀ ਇਹ ਘਟਨਾ ਵਾਪਰੀ, ਬਜ਼ੁਰਗ ਔਰਤ ਵਲੋਂ ਰੌਲਾ ਪਾਉਣ ’ਤੇ ਮੁਹੱਲਾ ਨਿਵਾਸੀ ਇਕੱਠੇ ਹੋਣਾ ਸ਼ੁਰੂ ਹੋ ਗਏ, ਪਰ ਉਦੋਂ ਤੱਕ ਲੁਟੇਰੇ ਫ਼ਰਾਰ ਹੋ ਚੁੱਕੇ ਸਨ। ਲੋਕਾਂ ਵਲੋਂ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ਼ ਕੱਢ ਕੇ ਤੁਰੰਤ ਇਸ ਨੂੰ ਵਾਇਰਲ ਕਰ ਦਿੱਤਾ ਗਿਆ ਤਾਂ ਜੋ ਲੁਟੇਰੇ ਜਲਦੀ ਕਾਬੂ ਆ ਸਕਣ। ਲੋਕਾਂ ਵਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ । ਜਦ ਇਸ ਸਬੰਧੀ ਥਾਣਾ ਸਿਟੀ 1 ਦੇ ਮੁਖੀ ਲਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੁਟੇਰਿਆਂ ਦੀ ਭਾਲ ਲਈ ਨਾਕਾਬੰਦੀ ਕਰ ਦਿੱਤੀ ਗਈ ਹੈ ਤੇ ਪੂਰੀ ਪੁਲਿਸ ਫ਼ੋਰਸ ਅਲਰਟ ਮੋਡ ’ਤੇ ਹੈ। ਲੁਟੇਰੇ ਬਖ਼ਸ਼ੇ ਨਹੀਂ ਜਾਣਗੇ। Post navigation Previous Post ਨਸ਼ਾ ਤਸਕਰ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ CIA ਸਟਾਫ਼ ਦੀ ਟੀਮ ਗ੍ਰਿਫ਼ਤਾਰNext Postਭ੍ਰਿਸ਼ਟਾਚਾਰ ਮਾਮਲੇ ’ਚ ਵਿਜੀਲੈਂਸ ਨੇ ਛਾਪੇਮਾਰੀ ਕਰ ‘ਆਪ’ ਵਿਧਾਇਕ ਰਮਨ ਅਰੋੜਾ ਕੀਤਾ ਗ੍ਰਿਫ਼ਤਾਰ