Posted inਬਰਨਾਲਾ ਹੁਣ ਬਕਰੀਆਂ ਵੀ ਹੋਣ ਲੱਗੀਆਂ ਚੋਰੀ, ਬਰਨਾਲਾ ’ਚ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ Posted by overwhelmpharma@yahoo.co.in Jun 2, 2025 ਬਰਨਾਲਾ, 2 ਜੂਨ (ਰਵਿੰਦਰ ਸ਼ਰਮਾ) : ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੇ ਬੱਕਰੀ ਚੋਰੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਰੇਸ਼ਮ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸੰਧੂ ਪਤੀ ਬਰਨਾਲਾ ਨੇ ਦੱਸਿਆ ਕਿ ਉਸਦੇ ਕੋਲ 15 ਬੱਕਰੀਆਂ ਅਤੇ ਪੰਜ ਬੱਕਰੇ ਹਨ, ਜਿੰਨ੍ਹਾਂ ਨੂੰ ਉਹ ਰੋਜ਼ਾਨਾ ਆਪਣੇ ਘਰ ਤੋਂ ਉਚਾਰਣ ਲਈ ਠੀਕਰੀਵਾਲਾ ਰੋਡ ਬਰਨਾਲਾ ਵਿਖੇ ਲਿਜਾਉਂਦਾ ਹੈ। ਬੀਤੀ 31 ਮਈ ਨੂੰ ਜਦੋਂ ਉਹ ਆਪਣੀਆਂ ਬੱਕਰੀਆਂ ਬੱਕਰੇ ਚਰਾਉਣ ਲਈ ਸੰਘੇੜਾ ਚੌਂਕ ਬਰਨਾਲਾ ਨੇੜੇ ਪੁੱਜਿਆ ਤਾਂ ਇੱਕ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਸੰਘੇੜਾ ਸਾਈਡ ਤੋਂ ਆਏ ਅਤੇ ਉਸਦੀ ਇੱਕ ਬੱਕਰੀ ਜਿਸ ਦੀ ਕੀਮਤ 20 ਕੁ ਹਜ਼ਾਰ ਰੁਪਏ ਦੇ ਕਰੀਬ ਹੈ, ਚੋਰੀ ਕਰਕੇ ਲੈ ਗਏ। ਬਾਅਦ ਵਿੱਚ ਪਤਾ ਲੱਗਾ ਕਿ ਉਸਦੀ ਬੱਕਰੀ ਨੂੰ ਤਲਵਿੰਦਰ ਸਿੰਘ ਉਰਫ ਹੈਪੀ ਪੁੱਤਰ ਗੁਰਮੀਤ ਸਿੰਘ ਅਤੇ ਏਕਮ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਕਰਮਗੜ੍ਹ ਨੇ ਚੋਰੀ ਕੀਤਾ ਹੈ। ਜਿਸ ’ਤੇ ਪੁਲਿਸ ਨੇ ਦੋਵੇਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। Post navigation Previous Post ਟਰੇਨ ’ਚ ਯਾਤਰੀਆਂ ਨੇ ਸ਼ਰਾਬੀ ਹਾਲਤ ’ਚ ਫੜ੍ਹਿਆ ਟੀ.ਟੀ.ਈ, ਸਸਪੈਂਡNext Postਜ਼ਿਲ੍ਹਾ ਬਰਨਾਲਾ ’ਚ ਵਿਅਕਤੀ ਦੇ ਸਿਰ ਉੱਪਰੋਂ ਲੰਘਿਆ ਟਰੈਕਟਰ, ਮੌਤ