ਜ਼ਿਲ੍ਹਾ ਬਰਨਾਲਾ ’ਚ ਵਿਅਕਤੀ ਦੇ ਸਿਰ ਉੱਪਰੋਂ ਲੰਘਿਆ ਟਰੈਕਟਰ, ਮੌਤ

ਬਰਨਾਲਾ, 2 ਜੂਨ (ਰਵਿੰਦਰ ਸ਼ਰਮਾ) : ਥਾਣਾ ਸ਼ਹਿਣਾ ਦੀ ਪੁਲਿਸ ਨੇ ਸੜਕ ਹਾਦਸੇ ਵਿੱਚ ਵਿਅਕਤੀ ਦੀ ਮੌਤ ਹੋਣ ਦੇ ਮਾਮਲੇ ਵਿੱਚ ਅਣਪਛਾਤੇ ਮੋਟਰਸਾਈਕਲ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਸੁਖਵਿੰਦਰ ਸਿੰਘ ਉਰਫ ਬਿੰਦਰ ਵਾਸੀ ਚੋਪੜਾ ਪਤੀ ਮਹਿਲ ਕਲਾਂ ਨੇ ਦੱਸਿਆ ਕਿ ਉਸ ਦਾ ਭਰਾ ਲਖਵੀਰ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਹੈ। ਬੀਤੀ 31 ਮਈ ਨੂੰ ਉਹ ਆਪਣੇ ਕੰਮਕਾਰ ਦੇ ਸਬੰਧ ਵਿੱਚ ਤਪਾ ਮੰਡੀ ਤੋਂ ਆਪਣੇ ਮੋਟਰਸਾਈਕਲ ’ਤੇ ਪਿੰਡ ਵਾਪਸਰਿਹਾ ਸੀ। ਉਸਦਾ ਭਰਾ ਲਖਵੀਰ ਸਿੰਘ ਪਿੰਡ ਦੇ ਹੀ ਜਸਕਰਨ ਸਿੰਘ ਅਤੇ ਜਸਵੀਰ ਸਿੰਘ ਨਾਲ ਢੂਲੇ ਦਾ ਸਮਾਨ ਲੈ ਕੇ ਗਿੱਲ ਕੋਠੇ ਨੂੰ ਵਾਇਆ ਤਪਾ ਪੱਖੋ ਕੈਂਚੀਆਂ ਰੋਡ ਤੋਂਰਹੇ ਸੀ। ਜਿਨਾਂ ਦੇ ਮੈਂ ਪਿੱਛੇ ਪਿੱਛੇ ਆਪਣੇ ਮੋਟਰਸਾਈਕਲ ’ਤੇਰਿਹਾ ਸੀ। ਜਦੋਂ ਅਸੀਂ ਪਿੰਡ ਉੱਗੋਕੇ ਨੇੜੇ ਚੌਰਸਤੇ ਕੋਲ ਪੁੱਜੇ ਤਾਂ ਇੱਕ ਮੋਟਰਸਾਈਕਲ ’ਤੇ ਸਵਾਰ ਤਿੰਨ ਵਿਅਕਤੀਆਂ ਨੇ ਬੜੀ ਅਣਗਹਿਲੀ ਨਾਲ ਮੋਟਰਸਾਈਕਲ ਪੱਖੋਂ ਕੈਂਚੀਆਂ ਸਾਈਡ ਨੂੰ ਸੜਕ ਤੇ ਚੜ੍ਹਾ ਦਿੱਤਾ। ਜਿਸ ਕਾਰਨ ਜਸਵੀਰ ਸਿੰਘ ਤੋਂ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਟਰੈਕਟਰ ਫੁੱਟਪਾਥ ’ਤੇ ਚੜ ਗਿਆ। ਜਿਸ ਕਾਰਨ ਲਖਵੀਰ ਸਿੰਘ ਟਰੈਕਟਰ ਦੇ ਮੱਡਗਾਰਡ ਤੋਂ ਤਿਲਕ ਕੇ ਹੇਠਾਂ ਟਰੈਕਟਰ ਦੇ ਵੱਡੇ ਟਾਇਰ ਅੱਗੇਗਿਆ ਤੇ ਟਰੈਕਟਰ ਉਸਦੇ ਸਿਰ ਉੱਪਰੋਂ ਦੀ ਲੰਘ ਗਿਆਜਿਸ ਕਾਰਨ ਲਖਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈਪੁਲਿਸ ਨੇ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਮੋਟਰਸਾਈਕਲ ਚਾਲਕ ਖਿਲਾਫ ਮਾਮਲਾ ਦਰਜ ਕਰਦਿਆਂ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.