Posted inਸੰਗਰੂਰ ਪੁੱਤ ਹੋਇਆ ਕਪੁੱਤ : ਚੁੰਨੀ ਨਾਲ ਗਲਾ ਘੁੱਟ ਕੇ ਕੀਤਾ ਮਾਂ ਦਾ ਕਤਲ, ਚਰਿੱਤਰ ’ਤੇ ਕਰਦਾ ਸੀ ਸ਼ੱਕ Posted by overwhelmpharma@yahoo.co.in Jun 7, 2025 ਪਾਤੜਾਂ, 7 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹਾ ਸੰਗਰੂਰ ਦੀ ਸਬ ਡਵੀਜ਼ਨ ਪਾਤੜਾਂ ’ਚ ਇਕ ਕਲਯੁਗੀ ਪੁੱਤਰ ਵੱਲੋਂ ਮਾਂ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਤੜਾਂ ਅਧੀਨ ਆਉਂਦੇ ਪਿੰਡ ਗੁਲਾਹੜ ’ਚ ਇਕ ਪੁੱਤਰ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਮਾਂ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ। ਜਾਣਕਾਰੀ ਮੁਤਾਬਕ ਪਿੰਡ ਗੁਲਾਹੜ ਦੀ ਰਹਿਣ ਵਾਲੀ 45 ਸਾਲ ਦੀ ਔਰਤ ਦਾ ਵੱਡੇ ਪੁੱਤਰ ਨੇ ਕਤਲ ਕਰ ਦਿੱਤਾ ਹੈ। ਪਿੰਡ ਵਾਸੀਆਂ ਮੁਤਾਬਕ ਔਰਤ ਪਿਛਲੇ ਇਕ-ਦੋ ਦਿਨ ਤੋਂ ਆਪਣੀ ਭੈਣ ਕੋਲ ਜਾਣ ਦਾ ਬਹਾਨਾ ਲਾ ਕੇ ਘਰੋਂ ਗਾਇਬ ਸੀ ਤੇ ਇਸੇ ਕਾਰਨ ਗੁੱਸੇ ’ਚ ਆ ਕੇ ਉਸ ਨੇ ਆਪਣੀ ਮਾਂ ਦਾ ਉਸ ਦੀ ਚੁੰਨੀ ਨਾਲ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਥਾਣਾ ਮੁਖੀ ਸ਼ੁਤਰਾਣਾ ਜਸਪਾਲ ਸਿੰਘ ਦੀ ਅਗਵਾਈ ’ਚ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। Post navigation Previous Post ਬਰਨਾਲਾ ਦੇ ਨਾਮੀ ਡਾਕਟਰ ਦੇ ਘਰੋਂ ਨਾਬਾਲਗ ਲੜਕੀ ਲਾਪਤਾ, ਮਾਮਲਾ ਦਰਜNext Postਧੀ ਦੇ ਪ੍ਰੇਮੀ ਦਾ ਕਤਲ ਕਰ ਮਾਪਿਆਂ ਨੇ ਘਰ ’ਚ ਹੀ ਦੱਬੀ ਲਾਸ਼! ਇੰਝ ਹੋਇਆ ਖੁ਼ਲਾਸਾ