Posted inBatala ਧੀ ਦੇ ਪ੍ਰੇਮੀ ਦਾ ਕਤਲ ਕਰ ਮਾਪਿਆਂ ਨੇ ਘਰ ’ਚ ਹੀ ਦੱਬੀ ਲਾਸ਼! ਇੰਝ ਹੋਇਆ ਖੁ਼ਲਾਸਾ Posted by overwhelmpharma@yahoo.co.in Jun 7, 2025 ਬਟਾਲਾ, 7 ਜੂਨ (ਰਵਿੰਦਰ ਸ਼ਰਮਾ) : ਬਟਾਲਾ ਦੇ ਭੁੱਲਰ ਰੋਡ ਸਥਿਤ ਗੋਬਿੰਦ ਨਗਰ ਤੋਂ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮਿਕਾ ਦੇ ਮਾਪਿਆਂ ਨੇ ਉਸ ਦੇ ਪ੍ਰੇਮੀ ਦਾ ਕਤਲ ਕਰਕੇ ਘਰ ਦੇ ਵਿੱਚ ਹੀ ਲਾਸ਼ ਦੱਬ ਦਿੱਤੀ। ਮਾਮਲਾ ਉਸ ਵੇਲੇ ਸਾਹਮਣੇ ਆਇਆ 5 ਦਿਨਾਂ ਤੋਂ ਘਰੋਂ ਗਾਇਬ ਮ੍ਰਿਤਕ ਨੌਜਵਾਨ ਦੀ ਮਾਪਿਆਂ ਨੇ ਭਾਲ ਲਈ ਪ੍ਰੇਮਿਕਾ ਦੇ ਘਰ ਪਹੁੰਚ ਕੀਤੀ ਤਾਂ ਘਰ ਬੰਦ ਮਿਲਿਆ ਪਰ ਘਰ ਅੰਦਰੋਂ ਬਦਬੂ ਆਉਣ ਕਾਰਨ ਅਸਲੀਅਤ ਸਾਹਮਣੇ ਆਈ। ਮੁੱਢਲੀ ਜਾਣਕਾਰੀ ਅਨੁਸਾਰ, ਮ੍ਰਿਤਕ ਨੌਜਵਾਨ ਨੂੰ ਉਸ ਦੀ ਪ੍ਰੇਮਿਕਾ ਦੇ ਘਰਦਿਆਂ ਨੇ ਕਤਲ ਕਰਕੇ ਘਰ ਅੰਦਰ ਹੀ ਲਾਸ਼ ਦੱਬ ਦਿੱਤੀ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਸਾਹਿਲ ਮੱਟੂ (17) ਪੁੱਤਰ ਲਿਆਕਤ ਮਸੀਹ ਵਾਸੀ ਨਵੀਂ ਆਬਾਦੀ ਪੁੰਦਰ ਬਟਾਲਾ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਏਐਸਪੀ ਪਰਮਵੀਰ ਸਿੰਘ ਥਾਣਾ ਸਿਵਲ ਲਾਈਨ ਦੇ ਐਸਐਚਓ ਨਿਰਮਲ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜ ਗਏ। ਮ੍ਰਿਤਕ ਦੀ ਦੱਬੀ ਲਾਸ਼ ਨੂੰ ਪੁੱਟਣ ਲਈ ਐਸਡੀਐਮ ਤਹਸੀਲਦਾਰ ਅਤੇ ਹੋਰ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਗਈ। ਮ੍ਰਿਤਕ ਸਾਹਿਲ ਦੇ ਦਾਦਾ ਯੂਨਸ ਮਸੀਹ ਅਤੇ ਮਾਤਾ ਬੇਵੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਐਤਵਾਰ ਤੋਂ ਘਰੋਂ ਗਾਇਬ ਸੀ ਅਤੇ ਉਹ ਉਸੇ ਦਿਨ ਤੋਂ ਹੀ ਉਸ ਦੀ ਭਾਲ ਕਰ ਰਹੇ ਸਨ। ਸਾਡੇ ਪੁੱਤਰ ਦਾ ਕਤਲ ਕੀਤਾ ਗਿਆ ਹੈ ਅਤੇ ਕਤਲ ਤੋਂ ਬਾਅਦ ਉਸ ਦੀ ਲਾਸ਼ ਘਰ ਵਿੱਚ ਹੀ ਦੱਬ ਦਿੱਤੀ ਗਈ ਹੈ। ਉਨ੍ਹਾਂ ਨੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। Post navigation Previous Post ਪੁੱਤ ਹੋਇਆ ਕਪੁੱਤ : ਚੁੰਨੀ ਨਾਲ ਗਲਾ ਘੁੱਟ ਕੇ ਕੀਤਾ ਮਾਂ ਦਾ ਕਤਲ, ਚਰਿੱਤਰ ’ਤੇ ਕਰਦਾ ਸੀ ਸ਼ੱਕNext Postਰੋਬੋਟਿਕ ਸਰਜਰੀ ਬਿਹਤਰ , ਕਈ ਫਾਇਦੇ : ਡਾ. ਅਨੁਪਮ ਗੋਇਲ