Posted inਬਰਨਾਲਾ ਅਸ਼ਲੀਲ ਵੀਡੀਓ ਬਣਾ ਕੇ ਕੁੜੀ ਕਰਦੀ ਸੀ ਬਲੈਕਮੇਲ, ਸ਼ਹਿਣਾ ਪੁਲਿਸ ਨੇ ਕੀਤਾ ਗ੍ਰਿਫਤਾਰ Posted by overwhelmpharma@yahoo.co.in Jun 7, 2025 – ਪੀੜ੍ਹਤ ਨੌਜਵਾਨ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਜੇਰੇ ਇਲਾਜ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਬਰਨਾਲਾ, 7 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹੇ ਦੇ ਥਾਣਾ ਸ਼ਹਿਣਾ ਦੇ ਪਿੰਡ ਜੰਡਸਰ ਵਿਖੇ ਇਕ ਲੜਕੀ ਵੱਲੋਂ ਨੌਜਵਾਨ ਨੂੰ ਬਲੈਕਮੇਲ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪਹਿਲਾਂ ਜਿੰਮ ਵਿਚ ਲੜਕੀ ਨੇ ਨੌਜਵਾਨ ਨਾਲ ਦੋਸਤੀ ਕੀਤੀ, ਉਸ ਤੋਂ ਬਾਅਦ ਨਸ਼ੀਲੀ ਚੀਜ਼ ਪਿਆ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ, ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇ ਲੱਖਾਂ ਰੁਪਏ, ਸੋਨਾ, ਕੀਮਤੀ ਸਮਾਨ ਤੇ ਇਕ ਪਲਾਟ ਦੀ ਰਜਿਸਟਰੀ ਕਰਵਾਉਣ ਸਮੇਤ ਵੱਡੀ ਠੱਗੀ ਮਾਰੀ ਹੈ। ਬਲੈਕਮੇਲਰ ਲੜਕੀ ਤੋਂ ਤੰਗ ਹੋ ਕੇ ਨੌਜਵਾਨ ਨੇ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਨੌਜਵਾਨ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਵਿਚਕਾਰ ਲੜ ਰਹੇ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਸਦਾ 36 ਸਾਲ ਦਾ ਪੁੱਤਰ ਗੁਰਪ੍ਰੀਤ ਸਿੰਘ ਵਿਆਹਿਆ ਹੋਇਆ ਹੈ ਤੇ ਇਕ 11 ਸਾਲ ਦਾ ਪੁੱਤਰ ਵੀ ਹੈ। ਮੇਰੇ ਪੁੱਤ ਦੀ ਬਰਨਾਲਾ ਦੇ ਜਿੰਮ ਵਿਚ ਇਕ ਲੜਕੀ ਨਾਲ ਦੋਸਤੀ ਹੋ ਗਈ। ਇਸ ਤੋਂ ਬਾਅਦ ਲੜਕੀ ਨੇ ਉਸ ਨੂੰ ਨਸ਼ੀਲੀ ਚੀਜ਼ ਦੇ ਕੇ ਇਕ ਅਸ਼ਲੀਲ ਵੀਡੀਓ ਬਣਾ ਲਈ ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਪਿਛਲੇ ਡੇਢ ਸਾਲ ਤੋਂ ਬਲੈਕਮੇਲ ਕੀਤਾ ਜਾ ਰਿਹਾ ਸੀ। ਬਲੈਕਮੇਲ ਕਰਕੇ ਲੱਖਾਂ ਰੁਪਏ ਦਾ ਸੋਨਾ, ਆਈਫੋਨ, ਐਪਲ ਘੜੀ, ਜਾਅਲੀ ਤੌਰ `ਤੇ ਕਰਵਾਈ ਗਈ 19 ਲੱਖ ਰੁਪਏ ਦੀ ਪਲਾਟ ਦੀ ਗਲਤ ਰਜਿਸਟਰੀ ਤੇ ਇਸ ਤੋਂ ਇਲਾਵਾ ਲੱਖਾਂ ਰੁਪਏ ਖਾ ਲਏ ਗਏ ਹਨ। ਜਿਸ ਤੋਂ ਬਾਅਦ ਵੀ ਉਹ 20 ਲੱਖ ਰੁਪਏ ਦੀ ਹੋਰ ਮੰਗ ਕਰ ਰਹੀ ਸੀ, ਜਿਸ ਕਾਰਨ ਪੁੱਤਰ ਗੁਰਪ੍ਰੀਤ ਸਿੰਘ ਮਾਨਸਿਕ ਤੌਰ `ਤੇ ਪ੍ਰੇਸ਼ਾਨ ਸੀ ਤੇ ਉਸ ਨੇ ਖੁਦਕੁਸ਼ੀ ਦਾ ਰਾਹ ਅਪਣਾ ਕੇ ਜਹਿਰੀਲੀ ਚੀਜ਼ ਪੀ ਲਈ। ਉਨ੍ਹਾਂ ਪੁਲਿਸ ਨੂੰ ਗੁਹਾਰ ਲਾਉਂਦੇ ਕਿਹਾ ਕਿ ਪੜਤਾਲ ਕਰਕੇ ਮੁਜ਼ਲਮ ਕੁੜੀ ਤੋਂ ਸਾਡੇ ਨੁਕਸਾਨ ਦੀ ਭਰਪਾਈ ਕਰਵਾ ਕੇ ਮੁਲਜ਼ਮ ਕੁੜੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇ। —ਮੁਲਜ਼ਮ ਕੁੜੀ ਨੂੰ ਲਿਆ ਤਿੰਨ ਦਿਨਾਂ ਰਿਮਾਂਡ `ਤੇ : ਐਸਐਚਓ ਥਾਣਾ ਸ਼ਹਿਣਾ ਦੇ ਐਸਐਚਓ ਗੁਰਮੰਦਰ ਸਿੰਘ ਨੇ ਦੱਸਿਆ ਕਿ ਪੀੜਤ ਨੌਜਵਾਨ ਵਿਆਹਿਆ ਹੋਇਆ ਹੈ। ਜਿਸ ਨੂੰ ਕੁੜੀ ਨੇ ਆਪਣੇ ਜਾਲ `ਚ ਫਸਾਇਆ ਸੀ। ਮੁਲਜ਼ਮ ਕੁੜੀ ਬਰਨਾਲਾ ਦੇ ਨਜ਼ਦੀਕੀ ਪਿੰਡ ਦੀ ਹੈ। ਪਰਿਵਾਰ ਦੇ ਬਿਆਨਾਂ ਦੇ ਅਧਾਰ `ਤੇ ਕੁੜੀ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕੁੜੀ ਦਾ ਪੁਲਿਸ ਤਿੰਨ ਦਿਨ ਦਾ ਰਿਮਾਂਡ ਲਿਆ ਗਿਆ ਹੈ, ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। Post navigation Previous Post ਰੋਬੋਟਿਕ ਸਰਜਰੀ ਬਿਹਤਰ , ਕਈ ਫਾਇਦੇ : ਡਾ. ਅਨੁਪਮ ਗੋਇਲNext Postਅਧਿਆਪਕ ਮੰਗਾਂ ਹੱਲ ਨਾ ਹੋਣ ਦੇ ਵਿਰੋਧ ਵਜੋਂ 11 ਜੂਨ ਨੂੰ ਲੁਧਿਆਣਾ ਵਿੱਚ ਹੋਵੇਗਾ ਸੂਬਾਈ ਰੋਸ ਮੁਜ਼ਾਹਰਾ