Posted inਬਰਨਾਲਾ ਬਲੈਕਮੇਲਿੰਗ ਤੋਂ ਤੰਗ ਆ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਬਰਨਾਲਾ ਜ਼ਿਲ੍ਹੇ ਦੇ ਨੌਜਵਾਨ ਦੀ ਮੌਤ Posted by overwhelmpharma@yahoo.co.in Jun 10, 2025 ਬਰਨਾਲਾ, 10 ਜੂਨ (ਰਵਿੰਦਰ ਸ਼ਰਮਾ) : ਬੀਤੇ ਦਿਨੀਂ ਇੱਕ ਦੋਸਤ ਲੜਕੀ ਵੱਲੋਂ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਮਾਮਲੇ ਵਿੱਚ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਲੜਕੀ ਵੱਲੋਂ ਬਲੈਕਮੇਲਿੰਗ ਦਾ ਸ਼ਿਕਾਰ ਹੋਏ ਨੌਜਵਾਨ ਦੀ 24 ਦਿਨਾਂ ਬਾਅਦ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਬਲੈਕ ਮੇਲਰ ਲੜਕੀ ਵੱਲੋਂ ਮ੍ਰਿਤਕ ਨੌਜਵਾਨ ਤੋਂ ਸੋਨੇ ਦੇ ਗਹਿਣੇ, ਨਗਦੀ ਅਤੇ ਹੋਰ ਕੀਮਤੀ ਸਮਾਨ ਸਮੇਤ ਇੱਕ ਪਲਾਟ ਦੀ ਜਾਅਲੀ ਰਜਿਸਟਰੀ ਕਰਵਾਈ ਗਈ ਸੀ। ਲੜਕੀ ਵੱਲੋਂ 20 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਤੋਂ ਪਰੇਸ਼ਾਨ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਸੀ। ਪੁਲਿਸ ਨੇ ਬਲੈਕਮੇਲ ਕਰਨ ਵਾਲੀ ਲੜਕੀ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਲਿਆ ਹੈ। ਉਥੇ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਸਬੰਧਤ ਥਾਣਾ ਸ਼ਹਿਣਾ ਦੀ ਪੁਲਿਸ ਨੇ ਮੁਲਜ਼ਮ ਲੜਕੀ ਵਿਰੁੱਧ ਦਰਜ ਕੇਸ ਦੀ ਧਾਰਾ ਵਿੱਚ ਵੀ ਵਾਧਾ ਕਰ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਸ਼ਹਿਣਾ ਦੇ ਐੱਸਐੱਚਓ ਗੁਰਮੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨਾਂ ਨੂੰ ਅੱਜ ਜਾਣਕਾਰੀ ਮਿਲੀ ਕਿ ਇਲਾਜ ਦੌਰਾਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਸ਼ਹਿਣਾ ਵੱਲੋਂ 4-6-2025 ਨੂੰ ਮੁਕੱਦਮਾ ਦਰਜ ਕਰਕੇ ਲੜਕੀ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ ਲਿਆ ਗਿਆ ਸੀ। ਪੁਲਿਸ ਵੱਲੋਂ ਪਹਿਲਾਂ ਹੀ ਲੜਕੀ ਖਿਲਾਫ 318(4), 308(2), 351(2), 338, 336(3), 340(2), 61(2), ਪਹਿਲਾਂ ਹੀ ਮੁਕੱਦਮਾ ਦਰਜ ਕਰ ਲਿਆ ਸੀ। ਪਰ ਅੱਜ ਇਲਾਜ ਦੌਰਾਨ ਗੁਰਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਮਾਮਲੇ ਵਿੱਚ ਮੁਕੱਦਮੇ ਵਿੱਚ ਉਕਸਾਕੇ ਮਰਨ ਲਈ ਮਜ਼ਬੂਰ ਹੋਣ ਤਹਿਤ 108 ਬੀ.ਐਨ.ਐਸ ਧਰਾਵਾਂ ਦਾ ਵਾਧਾ ਕੀਤਾ ਗਿਆ ਹੈ। ਲੜਕੀ ਦਾ ਰਿਮਾਂਡ ਹਾਸਿਲ ਹੈ। ਮ੍ਰਿਤਕ ਆਪਣੇ ਪਿੱਛੇ ਮਾਤਾ-ਪਿਤਾ ਪਤਨੀ ਅਤੇ ਇੱਕ ਬੱਚਾ ਬੇਟਾ ਛੱਡ ਗਿਆ। Post navigation Previous Post ਭਦੌੜ ਹਸਪਤਾਲ ‘ਚ ਡਾਕਟਰਾਂ ਦੀ ਘਾਟ ਕਾਰਨ ਰਾਤ ਨੂੰ ਐਮਰਜੈਂਸੀ ਸੇਵਾਵਾਂ ਠੱਪNext Postਝਾੜੂ ਸਰਕਾਰ ਅਸਲ ਵਿੱਚ ਝਾੜੂ ਲਗਵਾਉਣ ਵਿੱਚ ਵੀ ਬੁਰੀ ਤਰ੍ਹਾਂ ਫੇਲ!