ਝਾੜੂ ਸਰਕਾਰ ਅਸਲ ਵਿੱਚ ਝਾੜੂ ਲਗਵਾਉਣ ਵਿੱਚ ਵੀ ਬੁਰੀ ਤਰ੍ਹਾਂ ਫੇਲ!

ਸ਼ਹਿਰ ਦੀ ਹਰ ਸੜਕ ਤੇ ਕੂੜੇ ਦੇ ਵੱਡੇ ਢੇਰ ਆਪ ਪਾਰਟੀ ਨੂੰ ਮੂੰਹ ਚਿੜਾਉਂਦੇ ਨਜਰ ਆਉਣਗੇ : ਰਿਚੀ ਡਕਾਲਾ


ਪਟਿਆਲਾ, 10 ਜੂਨ (ਰਵਿੰਦਰ ਸ਼ਰਮਾ) : ਅਨਾਜ ਮੰਡੀ ਸਰਹਿੰਦ ਰੋਡ ਵਿਖੇ ਪਿਛਲੇ ਲੰਮੇ ਸਮੇਂ ਤੋਂ ਕੂੜੇ ਦੇ ਢੇਰ ਨੂੰ ਨਗਰ ਨਿਗਮ ਅਣਗੋਲਿਆ ਕਰਦਾਰਿਹਾ ਹੈ। ਇਹ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਲੀਡਰ ਰਿਚੀ ਡਕਾਲਾ ਨੇ ਅਨਾਜ ਮੰਡੀ ਦੇ ਬਾਹਰ ਸਰਹਿੰਦ ਰੋਡ ਤੇ ਹਰ ਰੋਜ਼ ਲਗਦੇ ਕੂੜੇ ਦੇ ਢੇਰ ਦੀ ਸਫਾਈ ਨਾ ਹੋਣ ’ਤੇ ਕੀਤਾ। ਉਨਾਂ ਕਿਹਾ ਕਿ ਅਨਾਜ ਮੰਡੀ ਦੇ ਨੇੜੇ ਕੂੜੇ ਦਾ ਡੰਪ ਸ਼ਹਿਰ ਦੀ ਖੂਬਸੂਰਤੀ ਤੇ ਬਦਨੁਮਾ ਦਾਗ ਸਾਬਤ ਹੋ ਰਿਹੇ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਨਿਗਮ ਵੱਲੋਂ ਬਣਾਏ ਇਸ ਸੈਕੰਡਰੀ ਪੁਆਇੰਟ ਦੀ ਲਗਾਤਾਰ ਸਫਾਈ ਕਰਵਾਈ ਜਾਂਦੀ ਸੀ। ਪਰ ਹੁਣ ਇਸ ਨੂੰ ਸਾਫ ਕਰਨ ਲਈ ਕਈ ਹਫਤੇ ਬੀਤ ਜਾਂਦੇ ਹਨ, ਜ਼ੋ ਕਿਸੇ ਵੱਡੀ ਬਿਮਾਰੀ ਨੂੰ ਵੀ ਦਾਵਤ ਦੇਣ ਦੇ ਬਰਾਬਰ ਹੈ। ਜੇਕਰ ਸਰਕਾਰ ਚਾਹੇ ਤਾਂ ਕੁਝ ਵੀ ਨਾ ਮੁਨਕਿਨ ਨਹੀ ਪਰ ਵੱਡੀਆ ਵੱਡੀਆ ਗੱਲਾਂ ਕਰਨ ਵਾਲੇ ਮੇਅਰ ਸ਼ਹਿਰ ਨੂੰ ਮਾਡਰਨ ਸਿਟੀ ਬਨਾਉਣ ਦੀ ਬਜਾਏ ਸ਼ਹਿਰ ਦੀ ਸਾਫ ਸਫਾਈ ਦੇ ਮਾਮਲੇ ਵਿੱਚ ਵੀ ਬੂਰੀ ਤਰ੍ਹਾਂ ਫੇਲ ਸਾਬਤ ਹੋ ਰਹੇ ਹਨ।

ਸੀਨੀਅਰ ਕਾਂਗਰਸੀ ਆਗੂ ਰਿਚੀ ਡਕਾਲਾ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਨਵਾਂ ਲਿਆ ਇੱਕ ਹਜ਼ਾਰ ਕਰੋੜ ਦਾ ਕਰਜ਼ਾ ਇਹ ਸਾਬਤ ਕਰਦਾ ਹੈ ਕਿ ਆਪ ਸਰਕਾਰ ਨੇ ਖਜ਼ਾਨੇ ਦਾ ਮੂੰਹ ਪੂਰੀ ਤਰ੍ਹਾਂ ਨਾਲ ਦਿੱਲੀ ਦੇ ਆਕਾ ਲਈ ਖੋਲਿਆ ਹੋਇਆ ਹੈ। ਜਿਸ ਕਾਰਨ ਪੰਜਾਬ ਦਾ ਕਰਜ਼ਾ ਉਤਾਰਨ ਦਾ ਦਾਅਵਾ ਕਰਨ ਵਾਲੀ ਸਰਕਾਰ ਮੁੜ ਕਰਜ਼ੇ ਚੁੱਕ ਕੇ ਡੰਗ ਟਪਾ ਰਹੀ ਹੈ। ਇਸੇ ਲੀਹ ਚੱਲਣ ਲਈ ਮਜ਼ਬੂਰ ਮੇਅਰ ਵੱਲੋਂ ਵੀ ਸ਼ਹਿਰ ਦੀ ਸਫਾਈ ਨੂੰ ਲੈ ਕੇ ਵੱਡੇ ਵੱਡੇ ਖੋਖਲੇ ਦਾਅਵੇ ਕੀਤੇ ਜਾ ਰਹੇ ਹਨ। ਸ਼ਹਿਰ ਦੀ ਹਰ ਸੜਕ ਤੇ ਕੂੜੇ ਦੇ ਵੱਡੇ ਢੇਰ ਆਪ ਪਾਰਟੀ ਦੇ ਆਗੂਆਂ ਨੂੰ ਮੂੰਹ ਚਿੜਾਉਂਦਿਆ ਆਮ ਤੌਰ ਤੇ ਵੇਖੇ ਜਾ ਸਕਦੇ ਹਨ। ਉਨਾਂ ਕਿਹਾ ਕਿ ਝਾੜੂ ਸਰਕਾਰ ਅਸਲ ਵਿੱਚ ਸ਼ਹਿਰ ਦੀ ਸਫਾਈ ਕਰਨ ਲਈ ਝਾੜੂ ਲਗਵਾਉਣ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਡਕਾਲਾ ਨੇ ਕਿਹਾ ਕਿ ਸ਼ਹਿਰ ਦੀ ਇੱਕ ਵੀ ਸੜਕ ਬਿਨ੍ਹਾਂ ਖੱਡਿਆ ਤੋਂ ਨਹੀ ਹੈ, ਅਤੇ ਸੈਂਕੜੇ ਕੰਮ ਅੱਧਵਾਟੇ ਲਟਕ ਰਹੇ ਹਨ, ਜਦੋ ਕਿ ਸਰਕਾਰ ਆਪਣੇ ਸਾਢੇ ਤਿੰਨ ਸਾਲ ਦਾ ਕਾਰਜ ਪੂਰਾ ਕਰ ਚੁੱਕੀ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.