Posted inਬਰਨਾਲਾ ਬਰਨਾਲਾ ਨਗਰ ਕੌਂਸਲ ਦਾ 40 ਕਰੋੜ ਰੁਪਏ ਦਾ ਬਜਟ ਪਾਸ, ਵਿਕਾਸ ਕਾਰਜਾਂ ’ਤੇ ਖਰਚੇ ਜਾਣਗੇ 15 ਕਰੋੜ ਰੁਪਏ Posted by overwhelmpharma@yahoo.co.in Jun 10, 2025 ਬਰਨਾਲਾ, 10 ਜੂਨ (ਰਵਿੰਦਰ ਸ਼ਰਮਾ) : ਨਗਰ ਕੌਂਸਲ ਬਰਨਾਲਾ ਦੇ ਕੌਂਸਲਰਾਂ, ਪ੍ਰਧਾਨ ਅਤੇ ਅਧਿਕਾਰੀਆਂ ਦੀ ਮੀਟਿੰਗ ਵਿੱਚ ਇਸ ਸਾਲ ਲਈ 40 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਹੈ। ਇਸ ਵਾਰ ਨਗਰ ਕੌਂਸਲ ਨੂੰ ਸਭ ਤੋਂ ਵੱਧ ਉਮੀਦ ਜੀ.ਐਸ.ਟੀ. ਕਲੈਕਸ਼ਨ ਤੋਂ ਮਿਲਣ ਵਾਲੇ ਹਿੱਸੇ ਤੋਂ ਹੈ। ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਅਤੇ ਕਾਰਜਸਾਧਕ ਅਫ਼ਸਰ ਵਿਸ਼ਾਲਦੀਪ ਬਾਂਸਲ ਨੇ ਦੱਸਿਆ ਕਿ ਕੌਂਸਲ ਨੇ ਇਸ ਸਾਲ 40 ਕਰੋੜ ਰੁਪਏ ਦੀ ਕੁੱਲ ਮਾਲੀਆ ਵਸੂਲੀ ਦਾ ਟੀਚਾ ਰੱਖਿਆ ਹੈ। ਇਸ ਵਿੱਚ ਪ੍ਰਾਪਰਟੀ ਟੈਕਸ ਤੋਂ 5.5 ਕਰੋੜ ਰੁਪਏ ਦੀ ਆਮਦਨ ਦਾ ਅਨੁਮਾਨ ਹੈ। ਐਕਸਾਈਜ਼ ਡਿਊਟੀ ਤੋਂ 1.5 ਕਰੋੜ ਰੁਪਏ ਅਤੇ ਜੀ.ਐਸ.ਟੀ. ਕਲੈਕਸ਼ਨ ਤੋਂ 23 ਕਰੋੜ ਰੁਪਏ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਬਿਲਡਿੰਗ ਫੀਸ ਤੋਂ 3.5 ਕਰੋੜ ਰੁਪਏ, ਪ੍ਰਾਪਰਟੀ ਐਨ.ਓ.ਸੀ. ਤੋਂ 4 ਕਰੋੜ ਰੁਪਏ ਅਤੇ ਵੱਖ-ਵੱਖ ਹੋਰ ਸਰੋਤਾਂ ਤੋਂ 2.5 ਕਰੋੜ ਰੁਪਏ ਦੀ ਆਮਦਨ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਦੀਆਂ ਵਿਕਾਸ ਕਾਰਜਾਂ ਦੀਆਂ ਬਹੁਤ ਮੰਗਾਂ ਹਨ। ਇਸ ਲਈ ਵਿਸ਼ੇਸ਼ ਤੌਰ ’ਤੇ ਉਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਮਿਲਣਗੇ ਅਤੇ ਹੋਰ ਫੰਡਾਂ ਦੀ ਮੰਗ ਕਰਨਗੇ। Post navigation Previous Post ਝਾੜੂ ਸਰਕਾਰ ਅਸਲ ਵਿੱਚ ਝਾੜੂ ਲਗਵਾਉਣ ਵਿੱਚ ਵੀ ਬੁਰੀ ਤਰ੍ਹਾਂ ਫੇਲ!Next Postਸਫ਼ਾਈ ਸੇਵਕਾਂ ਨੇ ਨਗਰ ਪੰਚਾਇਤ ਦੇ ਪ੍ਰਧਾਨ ਤੇ ਕੌਂਸਲਰ ਖ਼ਿਲਾਫ਼ ਕੀਤੀ ਨਾਅਰੇਬਾਜੀ