Posted inਬਰਨਾਲਾ ਸਫ਼ਾਈ ਸੇਵਕਾਂ ਨੇ ਨਗਰ ਪੰਚਾਇਤ ਦੇ ਪ੍ਰਧਾਨ ਤੇ ਕੌਂਸਲਰ ਖ਼ਿਲਾਫ਼ ਕੀਤੀ ਨਾਅਰੇਬਾਜੀ Posted by overwhelmpharma@yahoo.co.in Jun 10, 2025 ਬਰਨਾਲਾ\ਹੰਡਿਆਇਆ, 10 ਜੂਨ (ਰਵਿੰਦਰ ਸ਼ਰਮਾ) : ਨਗਰ ਪੰਚਾਇਤ ਹੰਡਿਆਇਆ ਦੇ ਸਫਾਈ ਸੇਵਕਾਂ ਵੱਲੋਂ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਅਤੇ ਮਹਿਲਾ ਕੌਂਸਲਰ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ ਨੇ ਦੱਸਿਆ ਕਿ ਐਮਸੀ ਰੂਪੀ ਕੌਰ ਅਤੇ ਨਗਰ ਪੰਚਾਇਤ ਪ੍ਰਧਾਨ ਵੱਲੋਂ ਇੱਕ ਸਫਾਈ ਸੇਵਕ ਨੂੰ ਬਿਨਾਂ ਕਿਸੇ ਕਾਰਨ, ਬਿਨਾਂ ਕੋਈ ਨੋਟਿਸ ਦਿੱਤੇ ਨੌਕਰੀ ਤੋਂ ਹਟਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਫਾਈ ਸੇਵਕ ਸਾਗਰ ਸਿੰਘ ਵੱਲੋਂ ਨਵ ਨਿਯੁਕਤ ਚਾਹ ਪਾਣੀ ਪਿਲਾਉਣ ਲਈ ਰੱਖੀ ਗਈ ਲੜਕੀ ਨੂੰ ਉਸ ਦੇ ਕੰਮ ਨਾਲ ਸੰਬੰਧਿਤ ਗੱਲਾਂ ਕਹੀਆਂ। ਪਰ ਇਸ ਦੇ ਉਲਟ ਉਹ ਲੜਕੀ ਸਫਾਈ ਸੇਵਕ ਦੇ ਨਾਲ ਬਹਿਸਣ ਲੱਗੀ ਕਿ ਉਹ ਇਹ ਗੱਲਾਂ ਸਮਝਾਉਣ ਵਾਲਾ ਕੌਣ ਹੁੰਦਾ ਹੈ, ਕਿਉਂਕਿ ਉਹ ਲੜਕੀ ਨਗਰ ਪੰਚਾਇਤ ਹੰਡਿਆਇਆ ਦੇ ਵਾਰਡ ਨੰਬਰ 2 ਦੀ ਮੌਜੂਦਾ ਐਮਸੀ ਰੂਪੀ ਕੌਰ ਦੀ ਬੇਟੀ ਹੈ। ਪ੍ਰਧਾਨ ਵਿਜੇ ਕੁਮਾਰ ਨੇ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਐਮਸੀ ਰੂਪੀ ਕੌਰ ਨੇ ਨਗਰ ਪੰਚਾਇਤ ਪ੍ਰਧਾਨ ਦੇ ਪਤੀ ਨਿਰੰਜਨ ਸਿੰਘ ਅਤੇ ਐਮਸੀ ਵਸਾਵਾ ਸਿੰਘ ਦੀ ਹਾਜ਼ਰੀ ਵਿੱਚ ਸਫਾਈ ਸੇਵਕ ਸਾਗਰ ਸਿੰਘ ਨੂੰ ਬਹੁਤ ਹੀ ਬੁਰਾ ਭਲਾ ਬੋਲਿਆ ਅਤੇ ਮਹਿਲਾ ਸਫਾਈ ਕਰਮਚਾਰੀਆਂ ਬਾਰੇ ਵੀ ਬਹੁਤ ਅਪਸ਼ਬਦ ਬੋਲੇ। ਉਹਨਾਂ ਤਿੰਨਾਂ ਨੇ ਉਸੇ ਮੌਕੇ ਸਫਾਈ ਸੇਵਕ ਸਾਗਰ ਕੁਮਾਰ ਨੂੰ ਨੌਕਰੀ ਤੋਂ ਕੱਢ ਦਿੱਤੇ ਜਾਣ ਦਾ ਫਰਮਾਨ ਜਾਰੀ ਕਰ ਦਿੱਤਾ। ਉਹਨਾਂ ਕਿਹਾ ਕਿ ਸਫਾਈ ਸੇਵਕ ਸਾਗਰ ਸਿੰਘ ਦੁਆਰਾ ਉਸ ਲੜਕੀ, ਐਮਸੀ ਰੂਪੀ ਕੌਰ ਅਤੇ ਪ੍ਰਧਾਨ ਦੇ ਪਤੀ ਨਿਰੰਜਨ ਸਿੰਘ ਕੋਲੋਂ ਪੈਰੀ ਹੱਥ ਲਗਾ ਕੇ ਮੁਆਫੀ ਵੀ ਮੰਗ ਲਈ ਹੈ, ਫਿਰ ਵੀ ਉਹ ਉਸ ਨੂੰ ਨੌਕਰੀ ਤੋਂ ਕੱਢਣ ਲਈ ਅੜੇ ਹੋਏ ਹਨ। ਇਸ ਲਈ ਸਮੂਹ ਸਫਾਈ ਕਰਮਚਾਰੀ ਰੋਸ ਵਿੱਚ ਹਨ ਕਿ ਬਿਨਾਂ ਕਿਸੇ ਖਾਸ ਕਾਰਨ, ਬਿਨਾਂ ਕਿਸੇ ਨੋਟਸ ਅਤੇ ਸੁਣਵਾਈ ਦੇ ਸਫਾਈ ਸੇਵਕ ਨੂੰ ਨੌਕਰੀ ਤੋਂ ਹਟਾਇਆ ਜਾ ਰਿਹਾ, ਜੋ ਕਿ ਸਰਾਸਰ ਪ੍ਰਧਾਨ ਅਤੇ ਐਮਸੀਆਂ ਦੀ ਧੱਕੇਸ਼ਾਹੀ ਹੈ। ਇਸ ਲਈ ਸਾਰੇ ਕਰਮਚਾਰੀ ਅਣਮਿਥੇ ਸਮੇਂ ਲਈ ਹੜਤਾਲ ਤੇ ਚਲੇ ਗਏ ਹਨ। ਉਹਨਾਂ ਕਾਰਜ ਸਾਧਕ ਅਫਸਰ ਕੋਲੋਂ ਇਨਸਾਫ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਮੌਕੇ ਉਹਨਾਂ ਨਾਲ ਪੰਕਜ ਕੁਮਾਰ, ਰਿਤੂਰਾਣੀ, ਰਾਣੀ, ਸੰਜੇ ਕੁਮਾਰ, ਰਵੀ ਕੁਮਾਰ, ਸ਼ੇਖਰ, ਮੁਕੇਸ਼ ਕੁਮਾਰ, ਸਾਗਰ ਸਿੰਘ, ਰਾਣੀ, ਵਿਸ਼ਾਲ, ਅਮਨਦੀਪ, ਨਿਖਲ ਆਦਿ ਸਥਾਈ ਸੇਵਕ ਵੀ ਮੌਜੂਦ ਸਨ। ਜਦੋਂ ਇਸ ਸਬੰਧੀ ਜਾਣਕਾਰੀ ਲਈ ਕਾਰਜ ਸਾਧਕ ਅਫਸਰ ਵਿਸ਼ਾਲ ਦੀਪ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਨੇ ਫੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ। Post navigation Previous Post ਬਰਨਾਲਾ ਨਗਰ ਕੌਂਸਲ ਦਾ 40 ਕਰੋੜ ਰੁਪਏ ਦਾ ਬਜਟ ਪਾਸ, ਵਿਕਾਸ ਕਾਰਜਾਂ ’ਤੇ ਖਰਚੇ ਜਾਣਗੇ 15 ਕਰੋੜ ਰੁਪਏNext Postਆਈਸਕ੍ਰੀਮ ’ਚੋਂ ਨਿਕਲੀ ਛਿਪਕਲੀ, ਲੋਕ ਭੜਕੇ!