Posted inਲੁਧਿਆਣਾ ਆਈਸਕ੍ਰੀਮ ’ਚੋਂ ਨਿਕਲੀ ਛਿਪਕਲੀ, ਲੋਕ ਭੜਕੇ! Posted by overwhelmpharma@yahoo.co.in Jun 10, 2025 ਲੁਧਿਆਣਾ, 10 ਜੂਨ (ਰਵਿੰਦਰ ਸ਼ਰਮਾ) : : ਜੇਕਰ ਤੁਸੀਂ ਵੀ ਬਾਹਰ ਦਾ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ, ਖਾਣ ਤੋਂ ਪਹਿਲਾਂ ਚੈੱਕ ਕਰੋ ਬਰਾਂਡ ਅਤੇ ਐਕਸਪਾਇਰੀ ਡੇਟ ਕਿਉਂਕਿ ਬਹੁਤ ਵੱਡਾ ਸਕੈਮ ਚੱਲ ਰਿਹਾ ਹੈ। ਇਹ ਅਸੀਂ ਨਹੀਂ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਕਹਿ ਰਹੇ ਹਨ। ਮਾਮਲਾ ਤਿੰਨ ਦਿਨ ਪਹਿਲਾਂ ਦਾ ਹੈ ਜਦੋਂ ਇੱਕ 7 ਸਾਲਾਂ ਬੱਚੀ ਕੁਲਫੀ ਖਾ ਰਹੀ ਸੀ ਅਤੇ ਕੁਲਫੀ ਵਿੱਚੋਂ ਛਿਪਕਲੀ ਨਿਕਲਦੀ ਹੈ ਅਤੇ ਬੱਚੀ ਆਪਣੀ ਦਾਦੀ ਨੂੰ ਜਾ ਕੇ ਦੱਸਦੀ ਹੈ, ਜਿਸ ਤੋਂ ਬਾਅਦ ਹੰਗਾਮਾ ਹੋ ਜਾਂਦਾ ਹੈ ਅਤੇ ਲੋਕ ਆਈਸਕ੍ਰੀਮ ਵਿਕਰੇਤਾ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਦੇ ਹਨ। ਸਿਹਤ ਵਿਭਾਗ ਨੂੰ ਵੀ ਸ਼ਿਕਾਇਤ ਕੀਤੀ ਜਾਂਦੀ ਹੈ। ਬੇਸ਼ੱਕ ਸਿਹਤ ਵਿਭਾਗ ਵੱਲੋਂ ਕਾਰਵਾਈ ਦੇ ਨਾਂ ਦੇ ਉੱਪਰ ਆਈਸਕ੍ਰੀਮ ਫੈਕਟਰੀ ਵਾਲਿਆਂ ਦਾ ਚਲਾਨ ਕੱਟ ਦਿੱਤਾ ਗਿਆ ਅਤੇ ਸੈਂਪਲਾਂ ਨੂੰ ਜਾਂਚ ਲਈ ਭੇਜਿਆ ਗਿਆ ਪਰ ਕਿਤੇ ਨਾ ਕਿਤੇ ਸਿਹਤ ਵਿਭਾਗ ਦੇ ਅਧਿਕਾਰੀ ਲੋਕਾਂ ਨੂੰ ਹੀ ਨਸੀਹਤ ਦਿੰਦੇ ਨਜ਼ਰ ਆਏ। ਸਿਹਤ ਵਿਭਾਗ ਅਧਿਕਾਰੀ ਅਮਰਜੀਤ ਕੌਰ ਨੇ ਦੱਸਿਆ ਕਿ “ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਫੈਕਟਰੀ ਚੈੱਕ ਕੀਤੀ ਤਾਂ ਸ਼ਿਮਲਾਪੁਰੀ ਵਿੱਚ ਮੌਜੂਦ ਸੀ। ਜਿੱਥੇ ਆਪਣੀ ਟੀਮ ਭੇਜੀ ਅਤੇ ਉਸਦਾ ਚਲਾਨ ਕੱਟਿਆ ਅਤੇ ਕੁਝ ਸੈਂਪਲ ਅੱਗੇ ਜਾਂਚ ਵਾਸਤੇ ਭੇਜੇ ਹਨ। ਇਨ੍ਹਾਂ ਨੂੰ ਗੁਣਵਤਾ ਵਧਾਉਣ ਲਈ ਵੀ ਕਿਹਾ ਗਿਆ ਹੈ। ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਗਈ ਪਰ ਉਹ ਲੋਕਾਂ ਨੂੰ ਵੀ ਅਪੀਲ ਕਰਦੇ ਹਨ ਕਿ ਲੋਕ ਕੋਈ ਵੀ ਬਾਹਰੀ ਖਾਣਾ-ਖਾਣ ਸਮੇਂ ਬਰਾਂਡ ਅਤੇ ਐਕਸਪੈਰੀ ਡੇਟ ਚੈੱਕ ਕਰਨ। ਉਨ੍ਹਾਂ ਨੇ ਵਿਕਰੇਤਾ ਨੂੰ ਵੀ ਅਪੀਲ ਕੀਤੀ ਕਿ ਆਪਣੇ ਲਾਲਚ ਲਈ ਅਜਿਹਾ ਫੂਡ ਨਾ ਵੇਚਿਆ ਜਾਵੇ ਜਿਸ ਨਾਲ ਕਿਸੇ ਦਾ ਵੀ ਨੁਕਸਾਨ ਹੋਵੇ।” – ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਕਾਬਲੇਗ਼ੌਰ ਹੈ ਕਿ ਬੀਤੇ ਦਿਨ ਲੁਧਿਆਣਾ ’ਚ ਆਈਸਕ੍ਰੀਮ ਵੇਚਣ ਵਾਲੇ ਇਹ ਰੇਹੜੀ ਤੋਂ ਜਦੋਂ ਆਈਸਕ੍ਰੀਮ ਲਈ ਤਾਂ ਉਸ ਵਿਚੋਂ ਕਥਿਤ ਛਿਪਕਲੀ ਨਿਕਲਣ ਦਾ ਦਾਅਵਾ ਕੀਤਾ ਗਿਆ। ਜਿਸ ਦੀ ਇੱਕ ਵੀਡਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਨੂੰ ਲੈਕੇ ਹੁਣ ਸਿਹਤ ਮਹਿਕਮਾ ਹਰਕਤ ‘ਚ ਆਇਆ ਵਿਖਾਈ ਦੇ ਰਿਹਾ ਹੈ। Post navigation Previous Post ਸਫ਼ਾਈ ਸੇਵਕਾਂ ਨੇ ਨਗਰ ਪੰਚਾਇਤ ਦੇ ਪ੍ਰਧਾਨ ਤੇ ਕੌਂਸਲਰ ਖ਼ਿਲਾਫ਼ ਕੀਤੀ ਨਾਅਰੇਬਾਜੀNext Postਅਸ਼ਲੀਲ ਵੀਡੀਓ ਬਣਾ ਕੇ ਲੋਕਾਂ ਨੂੰ ਕਰਦੇ ਸੀ ਬਲੈਕਮੇਲ, ਰੇਲਵੇ ਦੇ ਏ.ਐੱਸ.ਆਈ. ਸਣੇ ਔਰਤਾਂ ਵੀ ਕਾਬੂ