Posted inਅੰਮ੍ਰਿਤਸਰ ਅਸ਼ਲੀਲ ਵੀਡੀਓ ਬਣਾ ਕੇ ਲੋਕਾਂ ਨੂੰ ਕਰਦੇ ਸੀ ਬਲੈਕਮੇਲ, ਰੇਲਵੇ ਦੇ ਏ.ਐੱਸ.ਆਈ. ਸਣੇ ਔਰਤਾਂ ਵੀ ਕਾਬੂ Posted by overwhelmpharma@yahoo.co.in Jun 10, 2025 ਅੰਮ੍ਰਿਤਸਰ, 10 ਜੂਨ (ਰਵਿੰਦਰ ਸ਼ਰਮਾ) : ਸੋਸ਼ਲ ਮੀਡੀਆ ’ਤੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਨ੍ਹਾਂ ਨਾਲ ਅਸ਼ਲੀਲ ਵੀਡੀਓ ਬਣਾਉਣ ਮਗਰੋਂ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਅੰਮ੍ਰਿਤਸਰ ਪੁਲਿਸ ਨੇ ਕੀਤਾ ਹੈ। ਜਿਸ ਵਿੱਚ ਪੁਲਿਸ ਨੇ 12 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ 3 ਜਗਰੂਪ ਕੌਰ ਬਾਠ ਨੇ ਪੂਰੇ ਮਾਮਲਾ ਉੱਤੇ ਚਾਨਣਾ ਪਾਇਆ ਹੈ। – ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲਿੰਗ ਏਡੀਸੀਪੀ ਜਗਰੂਪ ਕੌਰ ਬਾਠ ਨੇ ਦੱਸਿਆ ਕਿ ਥਾਣਾ ਮਕਬੂਲਪੁਰਾ ਪੁਲਿਸ ਨੂੰ ਬਟਾਲੇ ਦੇ ਰਹਿਣ ਵਾਲੇ ਸ਼ਖ਼ਸ ਨੇ ਇੱਕ ਦਰਖਾਸਤ ਦਿੱਤੀ ਸੀ ਕਿ ਉਸ ਨੂੰ ਇੱਕ ਔਰਤ ਨੇ ਫੋਨ ਕਰਕੇ ਪਹਿਲਾਂ ਅੰਮ੍ਰਿਤਸਰ ਅਲਫਾ ਵਨ ਮਾਲ ਦੇ ਨਜ਼ਦੀਕ ਬੁਲਾ ਲਿਆ ਅਤੇ ਉੱਥੇ ਇੱਕ ਕਮਰੇ ਦੇ ਵਿੱਚ ਉਸ ਨੂੰ ਬੰਦ ਕਰ ਲਿਆ। ਇਸ ਤੋਂ ਬਾਅਦ ਔਰਤ ਨੇ ਆਪਣੇ ਕਪੜੇ ਉਤਾਰ ਦਿੱਤੇ ਅਤੇ ਉਸ ਵਿਅਕਤੀ ਦੇ ਵੀ ਕਪੜੇ ਉਤਾਰ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਪੀੜਤ ਕੋਲੋਂ ਉਕਤ ਗੈਂਗ ਨੇ 4 ਲੱਖ ਰੁਪਏ ਦੀ ਮੰਗ ਕੀਤੀ। ਜਿਸ ਤੋਂ ਬਾਅਦ ਪੀੜਤ ਵੱਲੋਂ ਥਾਣਾ ਮਕਬੂਲਪੁਰਾ ਦੀ ਪੁਲਿਸ ਨੂੰ ਦਰਖਾਸਤ ਦਿੱਤੀ ਗਈ। ਪੁਲਿਸ ਨੇ ਉਸ ਸਮੇਂ ਹੀ ਕਾਰਵਾਈ ਕਰਦੇ ਹੋਏ ਵੱਖ ਵੱਖ ਟੀਮਾਂ ਦਾ ਗਠਨ ਕਰਕੇ ਕੇ ਇਸ ਗਿਰੋਹ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਨੇ ਮਾਨਸਾ, ਹੁਸ਼ਿਆਰਪੁਰ ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ ਤੋਂ ਪਹਿਲਾ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਉਨ੍ਹਾਂ ਦੀ ਨਿਸ਼ਾਨਦੇਹੀ ਉੱਤੇ ਗੈਂਗ ਦੇ ਕੁੱਲ੍ਹ 12 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। – ਆਈਆਰਪੀ ਦਾ ਏਐੱਸਆਈ ਅਤੇ ਔਰਤਾਂ ਵੀ ਗ੍ਰਿਫ਼ਤਾਰ ਪੁਲਿਸ ਮੁਤਾਬਿਕ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਇੱਕ ਆਈਆਰਪੀ ਦਾ ਏਐੱਸਆਈ ਅਤੇ ਕੁਝ ਔਰਤਾਂ ਵੀ ਸ਼ਾਮਿਲ ਹਨ। ਇਹ ਗੈਂਗ ਬਹੁਤ ਹੀ ਸ਼ਾਤਿਰ ਤਰੀਕੇ ਨਾਲ ਭੋਲੇ ਭਾਲੇ ਲੋਕਾਂ ਨੂੰ ਬੁਲਾਉਂਦਾ ਸੀ ਅਤੇ ਫਿਰ ਧੱਕੇ ਨਾਲ ਕਪੜੇ ਉਤਰਵਾ ਕੇ ਅਸ਼ਲੀਲ ਵੀਡੀਓ ਬਣਾਉਣ ਮਗਰੋਂ ਲੋਕਾਂ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ। ਇਸ ਗੈਂਗ ਦਾ ਇੱਕ ਵਿਅਕਤੀ ਪੁਲਿਸ ਇੰਸਪੈਕਟਰ ਬਣ ਕੇ ਵਿਅਕਤੀਆਂ ਨੂੰ ਡਰਾਉਂਦਾ ਧਮਕਾਉਂਦਾ ਵੀ ਸੀ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮਾਂ ਦੇ ਉੱਪਰ ਕਿਡਨੈਪਿੰਗ ਅਤੇ ਫਿਰੌਤੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਗਿਰੋਹ ਦੇ ਕਈ ਹੋਰ ਮੈਂਬਰ ਫਿਲਹਾਲ ਗ੍ਰਿਫਤਾਰ ਕੀਤੇ ਜਾਣੇ ਬਾਕੀ ਹਨ। – 36000 ਕੈਸ਼ ਅਤੇ ਤਿੰਨ ਕਾਰਾਂ ਵੀ ਬਰਾਮਦ ਪੁਲਿਸ ਨੇ ਦੱਸਿਆ ਕਿ ਇਸ ਗੈਂਗ ਵੱਲੋਂ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਗਿਆ ਦਿੱਤਾ ਹੈ। ਪੁਲਿਸ ਨੇ ਆਖਿਆ ਕਿ ਜੇਕਰ ਇਸ ਗੈਂਗ ਦੇ ਕੋਈ ਹੋਰ ਲੋਕ ਪੀੜਤ ਲੋਕ ਹਨ ਉਹ ਥਾਣਾ ਮਕਬੂਲਪੁਰਾ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਇਨ੍ਹਾਂ ਬਾਰੇ ਹੋਰ ਵੀ ਖੁਲਾਸੇ ਹੋ ਸਕਣ, ਪੁਲਿਸ ਮੁਤਾਬਿਕ ਮੁਲਜ਼ਮਾਂ ਕੋਲੋਂ 15 ਮੋਬਾਈਲ ਫੋਨ 36000 ਕੈਸ਼ ਅਤੇ ਤਿੰਨ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ। Post navigation Previous Post ਆਈਸਕ੍ਰੀਮ ’ਚੋਂ ਨਿਕਲੀ ਛਿਪਕਲੀ, ਲੋਕ ਭੜਕੇ!Next Postਚੋਰਾਂ ਨੇ ਹੰਡਿਆਇਆ ਬਾਜ਼ਾਰ ’ਚ ਦੁਕਾਨ ਤੇ ਮਕਾਨ ਨੂੰ ਬਣਾਇਆ ਨਿਸ਼ਾਨਾ