Posted inਬਰਨਾਲਾ ਚੋਰਾਂ ਨੇ ਹੰਡਿਆਇਆ ਬਾਜ਼ਾਰ ’ਚ ਦੁਕਾਨ ਤੇ ਮਕਾਨ ਨੂੰ ਬਣਾਇਆ ਨਿਸ਼ਾਨਾ Posted by overwhelmpharma@yahoo.co.in Jun 10, 2025 ਬਰਨਾਲਾ, 10 ਜੂਨ (ਰਵਿੰਦਰ ਸ਼ਰਮਾ) : ਬੀਤੀ ਰਾਤ ਹੰਡਿਆਇਆ ਬਾਜ਼ਾਰ ਸਥਿਤ ਜੈ ਦੁਰਗਾ ਚੂੜੀ ਭੰਡਾਰ ਨਾਮ ਦੀ ਦੁਕਾਨ ’ਤੇ ਉਨ੍ਹਾਂ ਦੀ ਬੈਕ ਸਾਈਡ ਬਣੇ ਹੋਏ ਮਕਾਨ ’ਚ ਚੋਰਾਂ ਵੱਲੋਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਉਹ ਐਤਵਾਰ ਨੂੰ ਆਪਣੀ ਦੁਕਾਨ ਬੰਦ ਕਰ ਕੇ ਗਏ ਸੀ ਅਤੇ ਜਦੋਂ ਸੋਮਵਾਰ ਨੂੰ ਸਵੇਰੇ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਉਨ੍ਹਾਂ ਦਾ ਕਾਊਂਟਰ ’ਚ ਬਣਿਆ ਹੋਇਆ ਗੱਲਾ ਜਿਸਨੂੰ ਕਿਸੇ ਲੋਹੇਨੂਮਾ ਚੀਜ਼ ਨਾਲ ਤੋੜਿਆ ਹੋਇਆ ਸੀ ਅਤੇ ਗੱਲੇ ’ਚ ਪਈ ਨਕਦੀ ਜੋ ਕਿ ਇਕ ਲੱਖ ਰੁਪਏ ਦੇ ਕਰੀਬ ਸੀ, ਉਹ ਗਾਇਬ ਸੀ। ਨਰੇਸ਼ ਕੁਮਾਰ ਨੇ ਦੱਸਿਆ ਕਿ ਸਾਡੇ ਵੱਲੋਂ ਦੁਕਾਨ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਚੋਰ ਦੁਕਾਨ ਦੇ ਉੱਪਰ ਲੱਗੇ ਹੋਏ ਲੋਹੇ ਦੇ ਗੇਟ ਨੂੰ ਕਿਸੇ ਚੀਜ਼ ਨਾਲ ਕੱਟ ਕੇ ਦੁਕਾਨ ’ਚ ਦਾਖਲ ਹੋਏ ਅਤੇ ਦੁਕਾਨ ਦੇ ਗੱਲੇ ’ਚ ਪਈ ਸਾਰੀ ਨਕਦੀ ਤੇ ਮਹਿੰਗੀ ਜਿਊਲਰੀ ਦਾ ਸਾਮਾਨ ਚੋਰੀ ਕਰ ਕੇ ਲੈ ਗਏ ਅਤੇ ਜਾਂਦੇ-ਜਾਂਦੇ ਦੁਕਾਨ ਉੱਪਰ ਲੱਗੇ ਹੋਏ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਨਾਲ ਲੈ ਗਏ। ਇਸ ਤੋਂ ਪਹਿਲਾਂ ਇਹੀ ਚੋਰਾਂ ਵੱਲੋਂ ਦੁਕਾਨ ਦੀ ਬੈਕ ਸਾਈਡ ਉੱਪਰ ਬਣੇ ਹੋਏ ਰਾਜੇਸ਼ ਜੈਨ ਦੇ ਮਕਾਨ ’ਚ ਵੀ ਚੋਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਪਰ ਦੁਪਹਿਰ ਦੇ 2 ਵਜੇ ਤੱਕ ਹਾਲੇ ਕੋਈ ਪੁਲਿਸ ਮੁਲਾਜ਼ਮ ਮੌਕਾ ਦੇਖਣ ਨਹੀਂ ਆਇਆ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਤ ਵੇਲੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂਕਿ ਜੋ ਘਟਨਾ ਉਨ੍ਹਾਂ ਨਾਲ ਵਾਪਰੀ ਹੈ ਉਹੋ ਜਿਹੀ ਘਟਨਾ ਕਿਸੇ ਹੋਰ ਨਾਲ ਨਾ ਹੋ ਜਾਵੇ ਅਤੇ ਚੋਰਾਂ ਨੂੰ ਫੜ ਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇੱਥੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਚੋਰ ਜੋ ਇਨ੍ਹਾਂ ਦੀ ਦੁਕਾਨ ਤੋਂ ਚੋਰੀ ਕਰਨ ਆਏ ਸੀ, ਉਹ ਪਹਿਲਾਂ ਇਹਨਾਂ ਦੀ ਬੈਕ ਸਾਈਡ ਉਪਰ ਰਾਜੇਸ਼ ਜੈਨ ਦੇ ਮਕਾਨ ਦੇ ’ਚ ਵੀ ਚੋਰੀ ਕਰਕੇ ਲੈ ਗਏ। ਰਾਜੇਸ਼ ਜੈਨ ਮਕਾਨ ਮਾਲਕ ਨੇ ਦੱਸਿਆ ਕਿ ਹੰਡਿਆਇਆ ਬਾਜ਼ਾਰ ਦੀ ਬੈਕ ਸਾਈਡ ਦੇ ਉੱਪਰ ਦੁਕਾਨ ਦੇ ਉੱਪਰ ਬਣੇ ਹੋਏ ਮਕਾਨ ’ਚ ਉਹ ਰਹਿੰਦੇ ਹਨ ਰਾਤ ਨੂੰ 3 ਵਜੇ ਦੇ ਕਰੀਬ ਚੋਰ ਆਏ ਅਤੇ ਲੋਬੀ ’ਚ ਬਣੇ ਹੋਏ ਮੰਦਰ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਮੰਦਰ ਦੇ ਵਿੱਚ ਲੱਗੇ ਹੋਏ ਦੋ ਗੱਲੇ ਜਿਸ ’ਚ ਕਾਫੀ ਨਕਦੀ ਸੀ ਅਤੇ ਗੋਲਡ ਦਾ ਬਣਿਆ ਹੋਇਆ ਸ਼੍ਰੀ ਯੰਤਰ ਜੋ ਕਿ ਮੰਦਰ ਦੇ ’ਚ ਪੂਜਾ ਕਰਨ ਵਾਸਤੇ ਰੱਖਿਆ ਹੋਇਆ ਸੀ, ਉਸ ਨੂੰ ਚੋਰੀ ਕਰਕੇ ਲੈ ਗਏ। Post navigation Previous Post ਅਸ਼ਲੀਲ ਵੀਡੀਓ ਬਣਾ ਕੇ ਲੋਕਾਂ ਨੂੰ ਕਰਦੇ ਸੀ ਬਲੈਕਮੇਲ, ਰੇਲਵੇ ਦੇ ਏ.ਐੱਸ.ਆਈ. ਸਣੇ ਔਰਤਾਂ ਵੀ ਕਾਬੂNext Postਬਰਨਾਲਾ ਦੇ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਵੱਲੋਂ ਸਰਕਾਰ ਅਤੇ ਵਿਭਾਗ ਵਿਰੁੱਧ ਰੋਸ ਪ੍ਰਦਰਸ਼ਨ, ਹੜ੍ਹਤਾਲ ਸ਼ੁਰੂ