– ਐਨਡੀਏ ‘ਚੋਂ 154ਵਾਂ ਰੈਂਕ ਹਾਸਲ ਕਰਕੇ ਲੈਫਟੀਨੈਂਟ ਚੁਣਿਆ ਗਿਆ ਹੈ ਏਕਨੂਰ ਗਿੱਲ

ਬਰਨਾਲਾ, 10 ਜੂਨ (ਰਵਿੰਦਰ ਸ਼ਰਮਾ) : ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਅਤੇ ਐੱਸ ਐੱਸ ਪੀ ਮੁਹੰਮਦ ਸਰਫ਼ਰਾਜ਼ ਆਲਮ ਵਲੋਂ ਬਰਨਾਲਾ ਵਾਸੀ ਨੌਜਵਾਨ ਏਕਨੂਰ ਸਿੰਘ ਗਿੱਲ ਦੀ ਹੌਸਲਾ ਅਫਜ਼ਾਈ ਕੀਤੀ ਗਈ ਜਿਸ ਨੇ ਐਨਡੀਏ ‘ਚੋਂ 154ਵਾਂ ਰੈਂਕ ਹਾਸਲ ਕੀਤਾ ਹੈ ਅਤੇ ਛੋਟੀ ਉਮਰ ‘ਚ ਫੌਜ ‘ਚ ਲੈਫਟੀਨੈਂਟ ਚੁਣਿਆ ਗਿਆ ਹੈ। ਡਿਪਟੀ ਕਮਿਸ਼ਨਰ ਟੀ ਬੈਨਿਥ ਨੇ ਕਿਹਾ ਕਿ ਏਕਨੂਰ ਬਾਕੀ ਨੌਜਵਾਨਾਂ ਲਈ ਮਿਸਾਲ ਹੈ, ਓਨ੍ਹਾਂ ਏਕਨੂਰ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਏਕਨੂਰ ਸਿੰਘ ਗਿੱਲ ਪੁੱਤਰ ਰੂਪ ਸਿੰਘ ਗਿੱਲ ਨੇ ਦੱਸਿਆ ਕਿ ਉਹ ਮਾਪਿਆਂ ਦਾ ਇਕਲੌਤਾ ਪੁੱਤ ਹੈ ਅਤੇ ਦਸਵੀਂ ਤੱਕ ਅਕਾਲ ਅਕੈਡਮੀ ਭਦੌੜ ਦਾ ਵਿਦਿਆਰਥੀ ਰਿਹਾ ਹੈ।
