Posted inਬਰਨਾਲਾ ਕੇਸ਼ਵ ਮਿੱਤਲ ਨੇ ਨੀਟ ਦੇ ਆਏ ਨਤੀਜੇ ਵਿਚ ਹਾਸਲ ਕੀਤਾ ਸੱਤਵਾਂ ਰੈਕ Posted by overwhelmpharma@yahoo.co.in Jun 14, 2025 ਬਰਨਾਲਾ/ਤਪਾ, 14 ਜੂਨ (ਰਵਿੰਦਰ ਸ਼ਰਮਾ) : ਆਲ ਇੰਡੀਆ ਨੀਟ ਦੀ ਪ੍ਰੀਖਿਆ ਦੇ ਆਏ ਨਤੀਜੇ ਵਿਚ ਤਪਾ ਮੰਡੀ ਨਿਵਾਸੀ ਕੇਸ਼ਵ ਮਿੱਤਲ ਨੇ ਆਲ ਇੰਡੀਆ ਵਿਚੋਂ ਸੱਤਵਾਂ ਰੈਂਕ ਹਾਸਲ ਕਰਕੇ ਆਪਣਾ , ਆਪਣੇ ਮਾਪਿਆਂ ਅਤੇ ਸਥਾਨਕ ਮੰਡੀ ਤੋਂ ਇਲਾਵਾ ਇਲਾਕੇ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਕੇਸ਼ਵ ਮਿੱਤਲ ਦੇ ਪਿਤਾ ਪੇਸ਼ੇ ਵਜੋਂ ਡਾਕਟਰ ਹਨ ਅਤੇ ਮਾਤਾ ਘਰੇਲੂ ਔਰਤ ਹੈ। ਕੇਸ਼ਵ ਮਿੱਤਲ ਦੇ ਪਿਤਾ ਡਾਕਟਰ ਪ੍ਰਬੋਧ ਮਿੱਤਲ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦ ਉਨ੍ਹਾਂ ਨਤੀਜਾ ਦੇਖਿਆ ਤੇ ਬੇਟੇ ਕੇਸ਼ਵ ਮਿੱਤਲ ਨੇ ਪੂਰੇ ਭਾਰਤ ਵਿਚੋਂ ਸੱਤਵਾਂ ਸਥਾਨ ਹਾਸਲ ਕੀਤਾ ਹੈ। ਸਥਾਨਕ ਮੰਡੀ ਅਤੇ ਇਲਾਕੇ ਦੇ ਪਹਿਲਾਂ ਕਿਸੇ ਵੀ ਵਿਦਿਆਰਥੀ ਨੇ ਇਸ ਤਰ੍ਹਾਂ ਦੀ ਪੁਜੀਸ਼ਨ ਹਾਸਲ ਨਹੀਂ ਕੀਤੀ। ਕੇਸ਼ਵ ਮਿੱਤਲ ਦੇ ਪਿਤਾ ਪ੍ਰਬੋਧ ਮਿੱਤਲ ਦਾ ਕਹਿਣਾ ਹੈ ਕਿ ਕੇਸ਼ਵ ਪਹਿਲੇ ਦਿਨ ਤੋਂ ਹੀ ਪੜ੍ਹਾਈ ਵੱਲ ਪੂਰਾ ਧਿਆਨ ਦਿੰਦੇ ਸਨ ਅਤੇ ਇਸ ਰੈਂਕ ਨੇ ਪੂਰੇ ਇਲਾਕੇ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਕੇਸ਼ਵ ਮਿੱਤਲ ਦੇ ਪਰਿਵਾਰ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੇਸ਼ਵ ਮਿੱਤਲ ਨੇ ਕੁੱਲ 720 ਅੰਕਾਂ ਵਿੱਚੋਂ 680 ਅੰਕ ਹਾਸਲ ਕੀਤੇ ਹਨ ਅਤੇ ਇਸ ਨੀਟ ਦੀ ਪ੍ਰੀਖਿਆ ਵਿੱਚ ਉਸਨੇ ਆਲ ਇੰਡੀਆ ਵਿਚੋਂ ਸੱਤਵਾਂ ਰੈਂਕ ਹਾਸਲ ਕੀਤਾ। Post navigation Previous Post ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ : ਨਸ਼ਾ ਵੇਚ ਕੇ ਬਣਾਈ ਨਜਾਇਜ਼ ਪ੍ਰਾਪਰਟੀ ਨੂੰ ਕੀਤਾ ਢਹਿ-ਢੇਰੀNext Postਵਿਜੀਲੈਂਸ ਦੀ ਛਾਪੇਮਾਰੀ ਕਾਰਨ ਐਸਡੀਐਮ ਕਰਮਚਾਰੀਆਂ ਵਿਚਾਲੇ ਮੱਚੀ ਤਰਥੱਲੀ, ਇੱਕ ਮੁਲਾਜ਼ਮ ਗ੍ਰਿਫਤਾਰ