Skip to content

ਬਰਨਾਲਾ, 17 ਜੂਨ (ਰਵਿੰਦਰ ਸ਼ਰਮਾ) : ਮਲਟੀਪਰਪਜ਼ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਬਰਨਾਲਾ ਵੱਲੋਂ ਵਰਕਰਾਂ ਦੀਆ ਜਾਇਜ਼ ਮੰਗਾਂ ਸਬੰਧੀ ਸਿਵਲ ਸਰਜਨ ਬਰਨਾਲਾ ਡਾਕਟਰ ਬਲਜੀਤ ਸਿੰਘ ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਸਬੰਧੀ ਸੂਬਾ ਜਥੇਬੰਦਕ ਪ੍ਰਚਾਰ ਸਕੱਤਰ ਬਲਜਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਕੋਈ ਵੀ ਮਲਟੀਪਰਪਜ਼ ਕੇਡਰ ਦਾ ਕਰਮਚਾਰੀ ਛੁੱਟੀ ਲੈਦਾ ਹੈ ਜਾਂ ਕੋਈ ਸਬ ਸੈਂਟਰ ’ਤੇ ਪੋਸਟ ਖਾਲੀ ਹੁੰਦੀ ਹੈ ਤਾਂ ਉਸ ਦਾ ਕੰਮ ਨਾਲ ਦੇ ਮਲਟੀਪਰਪਜ਼ ਸਿਹਤ ਕਰਮਚਾਰੀਆਂ ਵੱਲੋ ਹੀ ਕੀਤਾ ਜਾਦਾ ਹੈ। ਕਿਸੇ ਵੀ ਹੋਰ ਕੇਡਰ ਦੇ ਕਰਮਚਾਰੀ ਵੱਲੋਂ ਮਲਟੀਪਰਪਜ਼ ਸਿਹਤ ਕਰਮਚਾਰੀ ਦਾ ਕੰਮ ਨਹੀਂ ਕੀਤਾ ਜਾਂਦਾ ਪਰ ਜਿੰਨ੍ਹਾਂ ਸਬ ਸੈਂਟਰਾਂ ’ਤੇ ਕਮਿਊਨਿਟੀ ਹੈਲਥ ਅਫਸਰ ਨਹੀ ਹਨ ਜਾਂ ਅਸਾਮੀ ਖਾਲੀ ਓਨਾ ਦਾ ਕੰਮ ਸਾਡੇ ਕੇਡਰ ਤੋਂ ਕਰਵਾਇਆ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਗੈਰ ਸੰਚਾਰੀ ਬਿਮਾਰੀਆਂ ਸਕਰੀਨਿੰਗ ਦਾ ਕੰਮ ਨਾਲ ਲਗਦੇ ਸਬ ਸੈਂਟਰ ’ਤੇ ਤਾਇਨਾਤ ਕਮਿਊਨਿਟੀ ਹੈਲਥ ਅਫਸਰਾਂ ਨੂੰ ਹੀ ਦਿੱਤਾ ਜਾਵੇ। ਉਨ੍ਹਾਂ ਉਮੀਦ ਜਤਾਈ ਕਿ ਸਿਵਲ ਸਰਜਨ ਬਰਨਾਲਾ ਇਸ ਮੰਗ ਵੱਲ ਜਰੂਰ ਧਿਆਨ ਦੇ ਕੇ ਹੱਲ ਕਰਨਗੇ। ਇਸ ਮੌਕੇ ਹਰਜਿੰਦਰ ਸਿੰਘ ਕੱਟੂ ਜ਼ਿਲ੍ਹਾ ਪ੍ਰਧਾਨ, ਬਲਜਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਜਨਰਲ ਸਕੱਤਰ, ਬੂਟਾ ਸਿੰਘ ਮਹਿਲਕਲਾਂ ਜ਼ਿਲ੍ਹਾ ਪ੍ਰੈੱਸ ਸਕੱਤਰ, ਗੁਰਮੇਲ ਸਿੰਘ ਬਲਾਕ ਪ੍ਰਧਾਨ ਮਹਿਲਕਲਾਂ, ਜਗਰੂਪ ਸਿੰਘ ਮਹਿਲਕਲਾਂ, ਨਾਇਬ ਸਿੰਘ ਰੂੜੇਕੇ, ਅਮਰਿੰਦਰ ਸਹਿਜਪਾਲ ਹੰਢਾਇਆ, ਗੁਰਪਾਲ ਸਿੰਘ ਕਾਲੇਕੇ ਆਦਿ ਹਾਜ਼ਰ ਸਨ।
Scroll to Top