Skip to content

– ਸਵਾਮੀ ਤੇ ਹੋਰਾਂ ਨੇ ਦਾਨ ਦੀ ਰਕਮ ਨਾਲ ਖ਼ਰੀਦੀ ਪ੍ਰਾਪਰਟੀ
ਤਲਵੰਡੀ ਖੁਰਦ, 19 ਜੂਨ (ਰਵਿੰਦਰ ਸ਼ਰਮਾ) : ਸਿਆਣਿਆ ਦੀ ਕਹਾਵਤ ਹੈ ਕਿ ਜਦੋਂ ਵਕਤ ਮਾੜਾ ਚੱਲਦਾ ਹੋਵੇ ਉਦੋਂ ਊਠ ਤੇ ਬੈਠਿਆ ਵੀ ਕੁੱਤਾ ਵੱਢ ਜਾਦਾ ਹੈ, ਉਹੀ ਹਲਾਤ ਤਲਵੰਡੀ ਧਾਮ ਭੂਰੀ ਵਾਲਿਆ ਦੇ ਚਰਚਿਤ ਸਾਧ ਸਵਾਮੀ ਸ਼ੰਕਰਾਨੰਦ ਦੇ ਜਾਪਦੇ ਹਨ, ਸ਼ੰਕਰਾ ਨੰਦ ਦੀ ਇੱਕ ਮਹਿਲਾ ਸ਼ਰਧਾਲੂ ਨਾਲ ਵਾਇਰਲ ਵੀਡੀਓ ਦਾ ਵਿਵਾਦ ਅਜੇ ਠੰਢਾ ਨਹੀ ਪਿਆ ਕਿ ਅੱਜ ਸੋਸ਼ਲ ਮੀਡੀਆ ‘ਤੇ ਉਨ੍ਹਾਂ ਤੇ ਸਾਥੀਆ ਦੀ ਦਾਨ ਦੇ ਪੈਸੇ ਨਾਲ ਜਾਇਦਾਦਾ ਖ਼ਰੀਦਣ ਦੀ ਵਾਇਸ ਰਿਕਾਰਡਿੰਗ ਵਾਇਰਲ ਹੋ ਗਈ ਹੈ। ਇਸ ਦੇ ਵਾਇਰਲ ਹੋਣ ਦੇ ਨਾਲ ਹੀ ਸਵਾਮੀ ਸ਼ੰਕਰਾਨੰਦ ਤੇ ਉਨ੍ਹਾਂ ਦੀ ਟੀਮ ਖ਼ਿਲਾਫ਼ ਭੱਦੀ ਸ਼ਬਦਾਵਲੀ ‘ਚ ਨਿਖੇਧੀ ਕਰਨ ਦੀ ਪੋਸਟਾ ਵੀ ਚਰਚਾ ‘ਚ ਹਨ। ਇਹ ਰਿਕਾਰਡਿੰਗ ਗ਼ਲਤ ਹੈ ਜਾ ਸਹੀ, ਅਦਾਰਾ ਇਸ ਦੀ ਪੁਸ਼ਟੀ ਨਹੀ ਕਰਦਾ, ਇਹ ਰਿਕਾਰਡਿੰਗ ਜੋ ਜਾਂਚ ਦਾ ਵਿਸ਼ਾ ਹੈ। ਪਰ ਇਹ ਵੀ ਸੱਚ ਹੈ ਕਿ ਭੂਰੀ ਵਾਲਿਆ ਦੇ ਮੁੱਖ ਅਸਥਾਨ ਛੁਡਾਨੀ ਧਾਮ ਦੇ ਸ਼੍ਰੀਮਹੰਤ ਦਯਾਸਾਗਰ ਨੇ ਸਵਾਮੀ ਸ਼ੰਕਰਾਨੰਦ ਤੇ ਉਨ੍ਹਾਂ ਦੀ ਟੀਮ ‘ਤੇ ਕਰੋੜਾ ਰੁਪਏ ਦੀ ਦਾਨ ਰਾਸ਼ੀ ਨਾਲ ਜਾਇਦਾਦਾ ਖ਼ਰੀਦਣ ਦਾ ਵੱਡਾ ਇਲਜ਼ਾਮ ਬੀਤੇ ਦਿਨੀ ਹੀ ਸੋਸ਼ਲ ਮੀਡੀਆ ‘ਤੇ ਲਾਈਵ ਹੁੰਦਿਆ ਖੁਲਾਸਾ ਕੀਤਾ ਸੀ।
ਉਨ੍ਹਾਂ ਇਹ ਵੀ ਕਿਹਾ ਸੀ ਕਿ ਦੇਸ਼ ਹੀ ਨਹੀ ਵਿਦੇਸ਼ਾ ਤੋਂ ਤਲਵੰਡੀ ਧਾਮ ਦੇ ਨਾਮ ‘ਤੇ ਕਰੋੜਾ ‘ਚ ਦਾਨ ਰਾਸ਼ੀ ਇੱਕਠੀ ਕੀਤੀ ਗਈ, ਜਿਸ ਤੋਂ ਬਾਅਦ ਸਵਾਮੀ ਸ਼ੰਕਰਾਨੰਦ, ਉਨ੍ਹਾਂ ਦੇ ਸਾਥੀ ਸਵਾਮੀ ਓਮਾਨੰਦ, ਕੁਲਦੀਪ ਸਿੰਘ, ਬੀਬੀ ਜਸਵੀਰ ਕੌਰ ਤੇ ਹੋਰਾ ਵੱਲੋ ਇਹ ਜਾਇਦਾਦਾ ਤਲਵੰਡੀ ਧਾਮ ਦੀ ਥਾਂ ਨਿੱਜੀ ਲੋਕਾਂ ਦੇ ਨਾਮ ‘ਤੇ ਖ਼ਰੀਦੀ ਗਈ, ਜਿਸ ਦੀ ਜਾਂਚ ਕਰਵਾਈ ਜਾਵੇਗੀ। ਇਸ ਦਾਅਵੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਅੱਜ ਵਾਇਰਲ ਹੋਈ ਰਿਕਾਰਡਿੰਗ ਅਨੁਸਾਰ ਸਵਾਮੀ ਸ਼ੰਕਰਾਨੰਦ, ਕੁਲਦੀਪ ਸਿੰਘ ਤੇ ਬਾਲ ਘਰ ਦੀ ਇੰਚਾਰਜ਼ ਬੀਬੀ ਜਸਵੀਰ ਕੌਰ ਪ੍ਰਾਪਰਟੀ ਖ਼ਰੀਦਣ ‘ਤੇ ਗੱਲਬਾਤ ਕਰ ਰਹੇ ਹਨ, ਜਿਸ ’ਚ ਕਿਹਾ ਜਾ ਰਿਹਾ ਹੈ ਕਿ ਸਕੂਲ ਖੋਲ੍ਹਣ ਦੇ ਨਾਮ ‘ਤੇ ਜ਼ਮੀਨ ਖ਼ਰੀਦੀ ਜਾਵੇਗੀ, ਪਰ ਉਸ ਥਾਂ ‘ਤੇ ਸਕੂਲ ਨਹੀ ਖੋਲ੍ਹਿਆ ਜਾਵੇਗਾ, ਫ਼ਿਲਹਾਲ ਉਸ ‘ਤੇ ਪਾਪੁਲਰ ਦੇ ਦਰਖੱਤ ਲਗਾਏ ਜਾਣਗੇ ਤੇ ਜ਼ਮੀਨ ਮਹਿੰਗੀ ਹੋਣ ਦਾ ਇੰਤਜਾਰ ਕੀਤਾ ਜਾਵੇਗਾ। ਇਸ ਤਰ੍ਹਾਂ ਦੀ ਗੱਲਬਾਤ ‘ਚ ਦਾਨ ਇਕੱਠਾ ਕਰਨ ਤੇ ਜ਼ਮੀਨ ਖ਼ਰੀਦਣ ਦੇ ਖੁਲਾਸੇ ਕਈ ਤਰ੍ਹਾਂ ਦੇ ਘੁਟਾਲਿਆ ਦੇ ਰਾਜ ਖੋਲ੍ਹਦੇ ਹਨ। ਇਸ ਮਾਮਲੇ ‘ਚ ਛੁਡਾਨੀ ਮੁੱਖ ਧਾਮ ਦੇ ਸ਼੍ਰੀਮਹੰਤ ਦਯਾਸਾਗਰ ਨੇ ਅੱਜ ਸੰਪਰਕ ਕਰਨ ‘ਤੇ ਕਿਹਾ ਕਿ ਉਹ ਪਹਿਲਾ ਹੀ ਦਾਨ ਦੇ ਪੈਸੇ ਨਾਲ ਨਿੱਜੀ ਨਾਮ ‘ਤੇ ਬਹੁਤ ਜਾਇਦਾਦ ਖ਼ਰੀਦਣ ਦਾ ਖੁਲਾਸਾ ਕਰ ਚੁੱਕੇ ਹਨ।
ਇਹ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਉਹ ਅਜੇ ਵਾਇਰਲ ਵੀਡੀਓ ਮਾਮਲੇ ‘ਚ ਕਾਰਵਾਈ ਲਈ ਰੁਝੇ ਹੋਏ ਹਨ। ਸਮੇਂ-ਸਮੇਂ ਸਿਰ ਸਾਰੇ ਗਲਤ ਕੰਮਾ ਦੀ ਜਾਂਚ ਤੇ ਕਾਰਵਾਈ ਹਰ ਹਾਲ ‘ਚ ਕਰਵਾਈ ਜਾਵੇਗੀ।
Scroll to Top