Skip to content
ਹੰਡਿਆਇਆ, 19 ਜੂਨ (ਰਵਿੰਦਰ ਸ਼ਰਮਾ) : ਨਗਰ ਪੰਚਾਇਤ ਹੰਡਿਆਇਆ ਵਲੋਂ ਨਗਰ ਪੰਚਾਇਤ ਦੀ ਮਾਲਕੀ ਵਾਲੇ ਧਨੌਲਾ ਖੁਰਦ ਰੋਡ ਦੀ ਜਗ੍ਹਾ ਵਾਲੇ ਛੱਪੜ ਤੋਂ ਨਾਜਾਇਜ਼ ਕਬਜ਼ਾ ਛੁਡਾਇਆ ਗਿਆ। ਨਗਰ ਪੰਚਾਇਤ ਹੰਡਿਆਇਆ ਦੇ ਕਾਰਜਸਾਧਕ ਅਫ਼ਸਰ ਸ੍ਰੀ ਵਿਸ਼ਲਦੀਪ ਨੇ ਦੱਸਿਆ ਕਿ ਇਥੇ ਧਨੌਲਾ ਖੁਰਦ ਰੋਡ ਦੀ ਜਗ੍ਹਾ ਵਾਲੇ ਛੱਪੜ ‘ਤੇ ਹਰਮੇਲ ਸਿੰਘ ਪੁੱਤਰ ਜਗਜੀਤ ਸਿੰਘ ਵਲੋਂ ਆਪਣੇ ਪੁਰਾਣੇ ਘਰ ਦਾ ਏਰੀਆ ਟੋਭੇ ਵੱਲ ਵਧਾ ਕੇ ਨਾਜਾਇਜ਼ ਉਸਾਰੀ ਕੀਤੀ ਹੋਈ ਸੀ, ਜਿਸ ਨੂੰ ਨਗਰ ਪੰਚਾਇਤ ਹੰਡਿਆਇਆ ਵਲੋਂ ਬੀਤੇ ਕੱਲ੍ਹ ਕਾਰਵਾਈ ਕਰਦਿਆਂ ਢਾਹ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੁਝ ਘਰਾਂ ਨੇ ਪਿਛਲਾ ਪਾਸਾ ਛੱਪੜ ਵੱਲ ਖੁੱਲ੍ਹਾ ਰੱਖਿਆ ਹੋਇਆ ਸੀ ਜਿਸ ਬਾਰੇ ਓਨ੍ਹਾਂ ਨੂੰ ਨੋਟਿਸ ਵੀ ਕੱਢਿਆ ਗਿਆ ਸੀ। ਇਸ ਸਬੰਧੀ ਕਾਰਵਾਈ ਕਰਦੇ ਹੋਏ ਨਗਰ ਪੰਚਾਇਤ ਸਟਾਫ਼ ਵਲੋਂ ਛੱਪੜ ਵੱਲ ਮਿੱਟੀ ਦੀ ਭਿੜੀ ਬਣਾ ਦਿੱਤੀ ਗਈ ਅਤੇ ਪਾਣੀ ਦਾ ਵਹਾਅ ਓਧਰ ਕਰ ਦਿੱਤਾ ਗਿਆ ਤਾਂ ਜੋ ਮੁੜ ਤੋਂ ਨਾਜਾਇਜ਼ ਕਬਜ਼ਾ ਨਾ ਕੀਤਾ ਜਾ ਸਕੇ।
Scroll to Top