Skip to content
ਬਰਨਾਲਾ, 19 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਵਿੱਚ ਇੱਕ ਫਾਈਨਾਂਸ ਕੰਪਨੀ ਦੇ ਕਰਮਚਾਰੀ ਨਾਲ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਆਸ਼ੀਰਵਾਦ ਫਾਈਨਾਂਸ ਕੰਪਨੀ ਵਿੱਚ ਪੇਮੈਂਟ ਕਲੈਕਸ਼ਨ ਦਾ ਕੰਮ ਕਰਨ ਵਾਲੇ ਗੁਰਵਿੰਦਰ ਸਿੰਘ ਤੋਂ ਦੋ ਨਕਾਬਪੋਸ਼ ਬਦਮਾਸ਼ਾਂ ਨੇ ਲੁੱਟ-ਖੋਹ ਕੀਤੀ। ਘਟਨਾ ਬੁੱਧਵਾਰ ਰਾਤ 9:30 ਵਜੇ ਵਾਪਰੀ। ਗੁਰਵਿੰਦਰ ਸਿੰਘ ਪਿੰਡ ਉਪਲੀ ਤੋਂ ਬਰਨਾਲਾ ਵੱਲ ਜਾ ਰਿਹਾ ਸੀ। ਦੋ ਨਕਾਬਪੋਸ਼ ਨੌਜਵਾਨ ਰਜਵਾਹੇ ਦੇ ਪੁਲ ‘ਤੇ ਘਾਤ ਲਗਾ ਕੇ ਬੈਠੇ ਸਨ। ਦੋਸ਼ੀ ਅਚਾਨਕ ਉਸਦੀ ਬਾਈਕ ਦੇ ਅੱਗੇ ਆਏ ਅਤੇ ਉਸਨੂੰ ਰੋਕ ਲਿਆ। ਬਦਮਾਸ਼ਾਂ ਨੇ ਕੁੱਟਮਾਰ ਕਰਕੇ 38,200 ਰੁਪਏ ਦੀ ਨਕਦੀ ਖੋਹ ਲਈ। ਇਸ ਤੋਂ ਇਲਾਵਾ ਬਾਇਓਮੀਟ੍ਰਿਕ ਮਸ਼ੀਨ ਅਤੇ ਕਿੱਟ ਵਿੱਚ ਰੱਖਿਆ ਟੈਬ ਵੀ ਲੈ ਗਏ। ਜ਼ਖਮੀ ਗੁਰਵਿੰਦਰ ਨੂੰ ਆਸਪਾਸ ਦੇ ਲੋਕਾਂ ਨੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਉਸ ਤੋਂ ਬਾਅਦ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਨਾ ਦਿੱਤੀ। ਪੁਲਿਸ ਸਟੇਸ਼ਨ ਧਨੌਲਾ ਦੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੀੜਤ ਸਿਵਲ ਹਸਪਤਾਲ ਵਿੱਚ ਦਾਖਲ ਹੈ। ਪੁਲਿਸ ਨੇ ਉਸਦੇ ਬਿਆਨ ਲੈ ਲਏ ਹਨ। ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Scroll to Top