Skip to content

ਹੰਡਿਆਇਆ, 19 ਜੂਨ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਟੀ.ਬੈਨਿਥ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਮੈਡੀਕਲ ਸਟੋਰਾਂ ਦੀ ਚੈਕਿੰਗ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਡਰੱਗ ਕੰਟਰੋਲ ਅਫ਼ਸਰ ਪਰਨੀਤ ਕੌਰ ਨੇ ਦੱਸਿਆ ਕਿ ਵੀਰਵਾਰ ਨੂੰ ਬਰਨਾਲਾ ਤੇ ਹੰਡਿਆਇਆ ਕਸਬੇ ਦੇ ਕਈ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪਿੰਡ ਹੰਡਿਆਇਆ ਦੇ ਪ੍ਰੀਤ ਮੈਡੀਕੋਜ ਤੇ ਸਿੰਗਲਾ ਮੈਡੀਕਲ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕੋਈ ਵੀ ਪਾਬੰਦੀਸ਼ੁਦਾ ਦਵਾਈ ਪ੍ਰਾਪਤ ਨਹੀਂ ਹੋਈ । ਚੈਕਿੰਗ ਦੌਰਾਨ ਪਰਨੀਤ ਕੌਰ ਦੇ ਨਾਲ ਸੰਗਰੂਰ ਤੋਂ ਜੋਨਲ ਲਾਈਸੰਸਿੰਗ ਅਧਿਕਾਰੀ ਮਨਜੋਤ ਕੌਰ ਵੀ ਮੌਜੂਦ ਸਨ।
Scroll to Top