– ਬਾਕੀ ਇਲਾਕਿਆਂ ਵਿਚ ਵੀ ਜਲਦੀ ਮਸਲਾ ਕੀਤਾ ਜਾਵੇਗਾ ਹੱਲ : ਐਕਸੀਅਨ
ਬਰਨਾਲਾ, 25 ਜੂਨ (ਰਵਿੰਦਰ ਸ਼ਰਮਾ) : ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਦੇ ਨਿਰਦੇਸ਼ਾਂ ਤਹਿਤ ਬਰਨਾਲਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਤਰਜੀਹੀ ਆਧਾਰ ‘ਤੇ ਹੱਲ ਕਰਨ ਲਈ ਵੱਖ ਵੱਖ ਵਿਭਾਗ ਯਤਨਸ਼ੀਲ ਹੈ।
ਇਸੇ ਤਹਿਤ ਸ਼ਹਿਰ ਦੇ ਵਾਰਡ ਨੰਬਰ 5 ਅਧੀਨ ਆਉਂਦੀ ਆਵਾ ਬਸਤੀ ਵਿਚ ਸੀਵਰੇਜ ਦੇ ਖੜ੍ਹੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਦੀ ਸਫਾਈ ਦਾ ਕੰਮ ਜਲ ਸਪਲਾਈ ਅਤੇ ਸੀਵਰੇਜ ਬੋਰਡ ਵਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗੰਦਾ ਪਾਣੀ ਖੜ੍ਹਨ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮ ਵੀ ਤਾਇਨਾਤ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਸਿਹਤ ਸੇਵਾਵਾਂ ਵੀ ਦਿੱਤੀਆਂ ਸਕਣ।
ਇਸ ਸਬੰਧੀ ਮੌਕੇ ‘ਤੇ ਪੁੱਜੇ ਐਕਸੀਅਨ ਜਲ ਸਪਲਾਈ ਤੇ ਸੀਵਰੇਜ ਬੋਰਡ ਸ੍ਰੀ ਰਾਹੁਲ ਕੌਸ਼ਲ ਨੇ ਦੱਸਿਆ ਕਿ ਆਊਟਸੋਰਸਿੰਗ ‘ਤੇ ਕੰਮ ਕਰਦੇ ਸੀਵਰਮੈਨਾਂ ਦੀ ਪਿਛਲੇ ਲਈ ਦਿਨਾਂ ਤੋਂ ਹੜਤਾਲ ਆਉਣ ਕਾਰਨ ਸ਼ਹਿਰ ਵਿੱਚ ਇਹ ਸਮੱਸਿਆ ਆਈ ਸੀ। ਓਨ੍ਹਾਂ ਕਿਹਾ ਕਿ ਅੱਜ ਰੈਗੂਲਰ ਕਾਮੇ ਲਗਾ ਕੇ ਸੀਵਰੇਜ ਦੀ ਬਲਾਕੇਜ ਹਟਾਈ ਜਾ ਰਹੀ ਹੈ ਅਤੇ ਪਾਣੀ ਦੀ ਨਿਕਾਸੀ ਕਰਵਾਈ ਜਾ ਰਹੀ ਹੈ ਜਿਸ ਨਾਲ ਆਵਾ ਬਸਤੀ ਵਾਸੀਆਂ ਨੂੰ ਸੜਕ ‘ਤੇ ਖੜ੍ਹੇ ਪਾਣੀ ਦੇ ਮਸਲੇ ਤੋਂ ਰਾਹਤ ਮਿਲੇਗੀ।
ਓਨ੍ਹਾਂ ਕਿਹਾ ਕਿ ਭਲਕੇ ਆਊਟਸੋਰਸਿੰਗ ਕਰਮੀਆਂ ਦੀ ਮਾਣਯੋਗ ਸਥਾਨਕ ਸਰਕਾਰਾਂ ਮੰਤਰੀ ਨਾਲ ਮੀਟਿੰਗ ਵੀ ਤੈਅ ਹੈ ਜਿਸ ਮਗਰੋਂ ਹੜਤਾਲ ਖਤਮ ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਜਲ ਸਪਲਾਈ ਅਤੇ ਸੀਵਰੇਜ ਬੋਰਡ ਯਤਨਸ਼ੀਲ ਹੈ ਕਿ ਸ਼ਹਿਰ ਵਾਸੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ, ਜਿਸ ਤਹਿਤ ਬਾਕੀ ਇਲਾਕਿਆਂ ਵਿੱਚ ਵੀ ਖੜ੍ਹੇ ਪਾਣੀ ਦਾ ਮਸਲਾ ਛੇਤੀ ਹੱਲ ਕਰ ਦਿੱਤਾ ਜਾਵੇਗਾ।

Posted inਬਰਨਾਲਾ
