Posted inUncategorized ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ…. ਕਿਸੇ ਨੂੰ ਨਹੀਂ ਬਖਸ਼ਾਂਗਾ! Posted by overwhelmpharma@yahoo.co.in February 22, 2025No Comments ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਚੀਨ ਸਮੇਤ ਦੁਨੀਆ ਭਰ ਦੇ ਦੇਸ਼ਾਂ ’ਤੇ ਜਲਦ ਹੀ ਆਪਸੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਖੁੱਲ੍ਹ ਕੇ ਕਿਹਾ ਕਿ ਅਮਰੀਕਾ ਇਨ੍ਹਾਂ ਦੇਸ਼ਾਂ ’ਤੇ ਜੈਸਾ ਕੋ ਤੈਸਾ ਦੀ ਤਰਜ਼ ’ਤੇ ਟੈਰਿਫ ਲਗਾਏਗਾ। ਹਾਲ ਹੀ ‘ਚ ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਅਮਰੀਕਾ ਦੌਰੇ ’ਤੇ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਟਰੰਪ ਨਾਲ ਵਪਾਰ, ਰੱਖਿਆ ਅਤੇ ਟੈਰਿਫ ਦੇ ਮੁੱਦਿਆਂ ’ਤੇ ਗੱਲਬਾਤ ਕੀਤੀ। ਡੋਨਾਲਡ ਟਰੰਪ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਤਾਜ਼ਾ ਟਿੱਪਣੀਆਂ ਕੀਤੀਆਂ। ਸ਼ੁੱਕਰਵਾਰ ਨੂੰ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਵੀ ਉਹੀ ਟੈਰਿਫ ਲਗਾਏਗਾ ਜੋ ਇਹ ਦੇਸ਼ ਅਮਰੀਕੀ ਸਾਮਾਨ ’ਤੇ ਲਗਾਉਂਦੇ ਹਨ। ਅਸੀਂ ਜਲਦੀ ਹੀ ਪਰਸਪਰ ਦਰਾਂ ਦਾ ਐਲਾਨ ਕਰਾਂਗੇ। ਟਰੰਪ ਨੇ ਕਿਹਾ ਕਿ ਉਹ ਸਾਡੇ ’ਤੇ ਟੈਰਿਫ ਲਗਾਉਂਦੇ ਹਨ, ਅਸੀਂ ਉਨ੍ਹਾਂ ’ਤੇ ਚਾਰਜ ਲਗਾਵਾਂਗੇ। ਅਸੀਂ ਨਿਰਪੱਖ ਹੋਣਾ ਚਾਹੁੰਦੇ ਹਾਂ। ਭਾਰਤ ਜਾਂ ਚੀਨ ਵਰਗੀ ਕੋਈ ਕੰਪਨੀ ਜਾਂ ਦੇਸ਼ ਜੋ ਵੀ ਡਿਊਟੀ ਲਵੇਗਾ, ਅਸੀਂ ਵੀ ਉਹੀ ਲਗਾਵਾਂਗੇ। ਟਰੰਪ ਨੇ ਅੱਗੇ ਕਿਹਾ ਕਿ ਅਸੀਂ ਅਜਿਹਾ ਕਦੇ ਨਹੀਂ ਕੀਤਾ। ਅਸੀਂ ਕੋਵਿਡ ਮਹਾਂਮਾਰੀ ਤੋਂ ਪਹਿਲਾਂ ਅਜਿਹਾ ਕਰਨਾ ਚਾਹੁੰਦੇ ਸੀ। ਭਾਰਤ ਵਿੱਚ ਟੈਰਿਫ ਵੱਧ : ਟਰੰਪ ਵਾਸ਼ਿੰਗਟਨ ’ਚ ਪੀਐਮ ਮੋਦੀ ਨਾਲ ਦੁਵੱਲੀ ਮੁਲਾਕਾਤ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਭਾਰਤ ਦੀ ਟੈਰਿਫ ਨੀਤੀ ਦੀ ਸਖ਼ਤ ਆਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਭਾਰਤ ਵਿੱਚ ਟੈਰਿਫ ਸਭ ਤੋਂ ਵੱਧ ਹੈ। ਉੱਥੇ ਕਾਰੋਬਾਰ ਕਰਨਾ ਔਖਾ ਹੈ। ਟਰੰਪ ਨੇ ਕਈ ਹੋਰ ਮੌਕਿਆਂ ’ਤੇ ਭਾਰਤ ਨੂੰ ਟੈਰਿਫ ਕਿੰਗ ਵੀ ਕਿਹਾ ਹੈ। Post navigation Previous Post ਸੀਨੀਅਰ ਦੁਕਾਨਦਾਰ ਨਾਗਰਿਕਾਂ ਲਈ ਲਗਾਇਆ ਮੁਫ਼ਤ ਮੈਡੀਕਲ ਚੈਕਅੱਪ ਤੇ ਲੀਗਲ ਏਡ ਕੈਂਪNext Post‘ਤੁਸੀਂ ਪਤਲੇ, ਸਮਾਰਟ ਤੇ ਗੋਰੇ ਹੋ,’ ਮੈਸੇਜ਼ ਕਰਨਾ ਅਸ਼ਲੀਲਤਾ ਬਰਾਬਰ : ਕੋਰਟ