– ਸਰਕਾਰ ਤੇ ਵਿਭਾਗ ਨੇ ਨਹੀਂ ਲਈ ਸਾਰ : ਆਗੂ
ਬਰਨਾਲਾ, 28 ਜੂਨ (ਰਵਿੰਦਰ ਸ਼ਰਮਾ) : ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ ਯੂਨੀਅਨ ਦੀ ਅਣਮਿੱਥੇ ਸਮੇਂ ਦੀ ਲਗਾਤਾਰ ਹੜਤਾਲ 19ਵੇਂ ਦਿਨ ਵਿੱਚ ਸ਼ਾਮਿਲ ਹੋ ਗਈ,ਪਰ ਸਰਕਾਰ ਅਤੇ ਮਹਿਕਮਾਂ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਵਲੋਂ ਇੰਨ੍ਹਾਂ ਆਊਟਸੋਰਸ ਵਰਕਰਾਂ ਦੀਆਂ ਹੱਕੀ ਮੰਗਾਂ ਹੱਲ ਕਰਨ ਲਈ ਕੋਈ ਗੰਭੀਰਤਾ ਨਹੀਂ ਵਿਖਾਈ। ਇਹ ਵਰਕਰ ਪਿਛਲੇ ਪੱਚੀ -ਪੱਚੀ ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਨ ਲਈ ਮਜ਼ਬੂਰ ਹਨ। ਇਸ ਸਮੇਂ ਡਾਕਟਰ ਹੇਮ ਰਾਜ ਗਰਗ ਕੌਂਸਲਰ ਨੇ ਹੜਤਾਲ ਵਿੱਚ ਸ਼ਾਮਿਲ ਹੋ ਕੇ ਆਪਣੇ ਵਿਚਾਰ ਰੱਖੇ ਤੇ ਕਿਹਾ ਕਿ ਲੜਨ ਵਾਲੇ ਲੋਕ ਹਮੇਸ਼ਾ ਜਿੱਤ ਪ੍ਰਾਪਤ ਕਰਦੇ ਨੇ, ਉਨ੍ਹਾਂ ਨੇ ਇਸ ਮੌਕੇ ’ਤੇ ਜਥੇਬੰਦੀ ਦੀ ਆਰਥਿਕ ਮੱਦਦ ਵਜੋਂ 5000 ਰੁਪਏ ਦਿੱਤੇ। ਪ੍ਰਧਾਨ ਅਸ਼ੋਕ ਕੁਮਾਰ ਨੇ ਧੰਨਵਾਦ ਕੀਤਾ ਤੇ ਕਿਹਾ ਸਾਡੇ ਸਮੂਹ ਵਰਕਰਾਂ ਨੂੰ ਮਹਿਕਮੇਂ ਵਿੱਚ ਮਰਜ਼ ਕਰਕੇ ਰੈਗੂਲਰ ਨਹੀਂ ਕੀਤਾ ਜਾਂਦਾ ਅਤੇ ਗੁਜ਼ਾਰੇ ਜੋਗੀ ਤਨਖਾਹ ਅਤੇ ਰਿਟਾਇਰਮੈਂਟ ਤੇ ਬੈਠੇ ਵਰਕਰਾਂ ਦੀ ਉਮਰ ਹੱਦ 65 ਸਾਲ ਨਹੀਂ ਕੀਤੀ ਜਾਦੀ।ਜੇਕਰ ਸਰਕਾਰ ਸਾਡੀਆਂ ਇਹ ਮੰਗਾਂ ਦਾ ਮੁਕੰਮਲ ਹੱਲ ਨਹੀਂ ਕਰਦੀ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਤਿੱਖਾ ਸੰਘਰਸ਼ ਕਰਨ ਮਜਬੂਰ ਹੋਵਾਗੇ। ਇਸ ਸਮੇਂ ਜ਼ਿਲ੍ਹਾ ਜਨਰਲ ਸਕੱਤਰ ਅਮਰੀਕ ਜਲੂਰ, ਸੂਬਾ ਸਹਾਇਕ ਸਕੱਤਰ ਮਿਲਖਾ ਸਿੰਘ, ਸੂਬਾ ਕਮੇਟੀ ਮੈਂਬਰ ਵਿਨੋਦ ਕੁਮਾਰ,ਮਨਜੀਤ ਮਹਿਤਾ, ਰਮੇਸ਼ ਕੁਮਾਰ , ਮੁਕੇਸ਼ ਕੁਮਾਰ , ਮੋਹਨ ਲਾਲ, ਯਾਦਵਿੰਦਰ, ਨਰਿੰਦਰ ਠੀਕਰੀਵਾਲਾ ਹਾਜ਼ਰ ਸਨ।ਇਸ ਮੌਕੇ ਸੰਘਰਸ਼ ਵਿੱਚ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ।

Posted inਬਰਨਾਲਾ