Posted inਬਰਨਾਲਾ ਏ.ਯੂ. ਬੈਂਕ ਬਰਨਾਲਾ ਨੂੰ ਲੱਗਿਆ 15 ਹਜ਼ਾਰ ਰੁਪਏ ਜ਼ੁਰਮਾਨਾ Posted by overwhelmpharma@yahoo.co.in Feb 28, 2025 ਬਰਨਾਲਾ, 28 ਫ਼ਰਵਰੀ (ਰਵਿੰਦਰ ਸ਼ਰਮਾ) : ਉਪਭੋਗਤਾ ਫੋਰਮ ਵੱਲੋਂ ਏ. ਯੂ ਬੈਂਕ ਦੀ ਬਰਨਾਲਾ ਬ੍ਰਾਂਚ ਨੂੰ 15 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸ਼ਿਕਾਇਤ ਕਰਤਾ ਨੀਰਜ ਮੰਗਲਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਨਾਂ ਵੱਲੋਂ ਅਪਣੇ ਵਕੀਲ ਗਗਨਦੀਪ ਕੁਮਾਰ ਰਾਹੀਂ ਮਾਨਯੋਗ ਉਪਭੋਗਤਾ ਫੋਰਮ ਬਰਨਾਲਾ ’ਚ ਏ. ਯੂ ਬੈਂਕ ਦੀ ਸ਼ਿਕਾਇਤ ਕੀਤੀ ਗਈ ਸੀ। ਇਸ ਸ਼ਿਕਾਇਤ ਰਾਹੀਂ ਦੱਸਿਆ ਗਿਆ ਕਿ ਏ.ਯੂ ਬੈਂਕ ਦੀ ਬਰਨਾਲਾ ਬਰਾਂਚ ਵੱਲੋਂ ਪਹਿਲਾਂ ਤਾਂ 6 ਅਪ੍ਰੈਲ 2023 ਨੂੰ ਮੇਰਾ ਨਵਾਂ ਕਰੰਟ ਅਕਾਊਂਟ ਚਾਲੂ ਕਰਕੇ ਬਕਾਇਦਾ ਮੈਨੂੰ ਅਕਾਊਂਟ ਨੰਬਰ ਜਾਰੀ ਕਰ ਦਿੱਤਾ ਗਿਆ ਸੀ। ਪਰ ਕੁਝ ਦਿਨਾਂ ਬਾਅਦ ਜਦੋਂ ਬੈਂਕ ’ਚ ਆਪਣੇ ਖਾਤੇ ਦੀ ਚੈੱਕ ਬੁੱਕ ਲੈਣ ਗਿਆ ਤਾਂ ਬ੍ਰਾਂਚ ’ਚ ਬੈਠੇ ਅਫਸਰਾਂ ਵੱਲੋਂ ਮੈਨੂੰ ਦੱਸਿਆ ਗਿਆ ਕਿ ਤੁਹਾਡੀ ਫਰਮ ਦਾ ਅਕਾਊਂਟ ਚਾਲੂ ਨਹੀਂ ਕੀਤਾ ਗਿਆ ਹੈ, ਜਿਸ ਨਾਲ ਮੈਨੂੰ ਵਿੱਤੀ ਅਤੇ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦੋਂ ਬਾਰ ਬਾਰ ਬੈਂਕ ਅਫ਼ਸਰਾਂ ਨੂੰ ਖਾਤਾ ਨਾ ਖੁੱਲਣ ਦਾ ਕਾਰਨ ਦਾਸਨ ਤੇ ਕਾਗਜਾਤ ਵਪਿਸ ਕਰਨ ਦੀ ਗੁਹਾਰ ਲਗਾਉਣ ਤੇ ਅਫ਼ਸਰਾਂ ਵਲੋ ਕੋਈ ਜਵਾਬ ਨਾ ਦਿੱਤਾ ਤਾਂ ਇਸਦੀ ਸ਼ਿਕਾਇਤ ਰਾਜਸਥਾਨ ਬੈਠੇ ਉੱਚ ਅਧਿਕਾਰੀਆਂ ਨੂੰ ਕੀਤੀ ਪਰ ਬੈਂਕ ਅਫ਼ਸਰਾਂ ਵਲੋ ਉਹਨਾਂ ਨੂੰ ਇਸ ਕੇਸ ਦਾ ਰਾਜੀਨਾਮਾ ਹੋਣ ਦਾ ਡਰਾਮਾ ਕੀਤਾ ਗਿਆ, ਜਿਸ ਤੋਂ ਬਾਅਦ ਮੈਨੂੰ ਅਦਾਲਤ ਦਾਅ ਸਹਾਰਾ ਲੈਣਾ ਪਿਆ। ਇਸ ਕੇਸ ਦੇ ਹੋਣਹਾਰ ਵਕੀਲ ਗਗਨਦੀਪ ਤਪਾ ਮੰਡੀ ਵਾਲੇ ਨੇ ਦੱਸਿਆ ਕਿ ਮਾਨਯੋਗ ਉਪਭੋਗਤਾ ਫੋਰਮ ਬਰਨਾਲਾ ਨੇ ਸਖ਼ਤ ਤਾੜਨਾ ਕਰਦੇ ਹੋਏ ਏ.ਯੂ ਬੈਂਕ ਨੂੰ 15000/- ਰੁਪਏ ਬਤੌਰ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ। ਨਾਲ ਭਵਿੱਖ ਵਿਚ ਕਿਸੇ ਵੀ ਵਿਅਕਤੀ ਨੂੰ ਹਰਾਸਮੈਂਟ ਨਾ ਕਰਨ ਹਦਾਇਤ ਦਿਤੀ। ਉਹਨਾਂ ਨੇ ਅੱਗੇ ਕਿਹਾ ਕਿ ਕਿਸੇ ਵੀ ਵਿਅਕਤੀ ਨਾਲ ਕਿਸੇ ਬੈਂਕ ਚ ਗਲਤ ਹੁੰਦਾ ਹੈ ਤਾਂ ਉਹ ਅਦਾਲਤ ਰਾਹੀਂ ਇਨਸਾਫ਼ ਜਰੂਰ ਲਵੇ। Post navigation Previous Post ਹੁਣ ਮੌਤ ਦੇ ਸਰਟੀਫਿਕੇਟ ’ਤੇ ਮੌਤ ਦਾ ਕਾਰਨ ਲਿਖਣਾ ਲਾਜ਼ਮੀ ਹੋਵੇਗਾNext Postਮਹਿਲ ਕਲਾਂ ਟੋਲ ਪਲਾਜ਼ਾ ਦੇ ਰਿਹੈ ਹਾਦਸਿਆਂ ਨੂੰ ਸੱਦਾ