Posted inਬਰਨਾਲਾ ਮਹਿਲ ਕਲਾਂ ਟੋਲ ਪਲਾਜ਼ਾ ਦੇ ਰਿਹੈ ਹਾਦਸਿਆਂ ਨੂੰ ਸੱਦਾ Posted by overwhelmpharma@yahoo.co.in Feb 28, 2025 ਬਰਨਾਲਾ, 28 ਫ਼ਰਵਰੀ (ਰਵਿੰਦਰ ਸ਼ਰਮਾ) : ਬਰਨਾਲਾ ਲੁਧਿਆਣਾ ਰੋਡ ’ਤੇ ਮਹਿਲ ਕਲਾ ਵਿਖੇ ਲੱਗੇ ਟੋਲ ਪਲਾਜੇ ਨੂੰ ਪੰਜਾਬ ਸਰਕਾਰ ਵੱਲੋ ਕਰੀਬ ਇਕ ਸਾਲ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। ਪਰ ਹੁਣ ਉਜਾੜ ਬਣਿਆ ਟੋਲ ਪਲਾਜ਼ਾ ਰਾਤ ਵੇਲੇ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਟੋਲ ਪਲਾਜ਼ਾ ਤਿੰਨ ਰੋਡ ਡਿਵਾਈਡਰਾਂ ਨਾਲ ਲੈਸ ਹੈ, ਜਿਸ ਨਾਲ ਉਥੇ ਮੌਜੂਦ ਸੜਕ ਚਾਰ ਬਰਾਬਰ ਹਿਸਿਆ ਵਿੱਚ ਵੰਡੀ ਹੋਈ ਹੈ। ਜਦੋਂ ਇਹ ਪਲਾਜ਼ਾ ਚਾਲੂ ਸੀ ਤਾਂ ਇਥੇ ਸਟਾਫ ਅਤੇ ਚੰਗੀਆ ਲਾਈਟਾਂ ਨਾਲ ਲੈਸ ਸੀ ਅਤੇ ਇਸ ਟੋਲ ਪਲਾਜੇ ਦਾ ਪਤਾ ਚਲਦਾ ਸੀ ਕਿ ਟੋਲ ਪਲਾਜ਼ਾ ਆ ਗਿਆ ਪਰ ਇਸ ਦੇ ਬੰਦ ਹੋਣ ਬਾਦ ਇਹ ਪਲਾਜ਼ਾ ਸੁਨਸਾਨ ਹੋਇਆ ਪਿਆ ਹੈ। ਰਾਤ ਵੇਲੇ ਕਿਸੇ ਭੀ ਡਰਾਈਵਰ ਦਾ ਵਾਹਨ ਡਿਵਾਈਡਰਾਂ ਨਾਲ ਟਕਰਾ ਕੇ ਹਾਦਸਾ ਗ੍ਰਸਤ ਹੋ ਸਕਦਾ ਹੈ, ਜਿਸ ਕਰਕੇ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ। ਸਿੱਧੂ ਨੇ ਪ੍ਰਸਾਸਨ ਅਤੇ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਇਸ ਟੋਲ ਪਲਾਜੇ ਨੂੰ ਤੁਰੰਤ ਢਾਹ ਕੇ ਸਾਰੇ ਰੋਡ ਡਿਵਾਈਡਰਾਂ ਨੂੰ ਖਤਮ ਕਰਕੇ ਉਥੇ ਸਿੱਧੀ ਸੜਕ ਬਣਾਈ ਜਾਵੇ ਤਾਂ ਜੋ ਬਿਨਾ ਵਜ੍ਹਾ ਹਾਦਸੇ ਨਾ ਵਾਪਰਣ। ਜੇਕਰ ਇੱਕ ਮਹੀਨੇ ਵਿੱਚ ਇਸ ਟੋਲ ਪਲਾਜੇ ਨੂੰ ਖਤਮ ਨਾ ਕੀਤਾ ਗਿਆ ਤਾਂ ਅਗਲੀ ਕਾਰਵਾਈ ਦਾ ਐਲਾਨ ਕੀਤਾ ਜਾਵੇਗਾ।ਇਸ ਮੌਕੇ ਜਤਿੰਦਰਪਾਲ ਸਿੰਘ ਚਹਿਲ, ਗੁਰਮੀਤ ਸਿੰਘ ਧੌਲਾ, ਜਗਸੀਰ ਸਿੰਘ ਕੁਰੜ, ਪਰਜਿੱਤ ਸਿੰਘ ਕਿਰਪਾਲ ਸਿੰਘ ਵਾਲਾ, ਜਸਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਇੰਦਰ ਸਿੰਘ ਮਾਨ ਆਦਿ ਹਾਜ਼ਰ ਸਨ। Post navigation Previous Post ਏ.ਯੂ. ਬੈਂਕ ਬਰਨਾਲਾ ਨੂੰ ਲੱਗਿਆ 15 ਹਜ਼ਾਰ ਰੁਪਏ ਜ਼ੁਰਮਾਨਾNext Postਪੰਜਾਬ ਪੁਲਿਸ ਵਿੱਚ 1746 ਕਾਂਸਟੇਬਲ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ