ਬਰਨਾਲਾ, 6 ਮਾਰਚ (ਰਵਿੰਦਰ ਸ਼ਰਮਾ) : ਵਿਸ਼ਵਜੀਤ ਮੁਖਰਜੀ ਡਾਇਰੈਕਟਰ ਐਸ.ਬੀ.ਆਈ ਆਰਸੈਟੀ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਰੁਜ਼ਗਾਰ ਨੌਜਵਾਨ ਲੜਕੇ—ਲੜਕੀਆਂ ਲਈ ਆਪਣੇ ਪੈਰ੍ਹਾਂ ਤੇ ਖੜ੍ਹੇ ਹੋ ਕੇ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਵੱਖ—ਵੱਖ ਤਰ੍ਹਾਂ ਦੇ ਮੁਫ਼ਤ ਕੋਰਸ ਕਰਵਾਏ ਜਾਂਦੇ ਹਨ। ਇਸ ਸੰਸਥਾ ਵੱਲੋਂ ਸਟੇਟ ਬੈਂਕ ਆਫ ਇੰਡਿਆ ਦੇ ਸਹਿਯੋਗ ਨਾਲ ਪਿੰਡ ਝਲੂਰ ਵਿਖੇ ਜਨਵਰੀ ਮਹੀਨੇ ਵਿਚ ਵਿਸ਼ੇਸ਼ ਤੌਰ ਤੇ ਲੜਕੀਆਂ ਲਈ 30 ਦਿਨਾਂ ਦਾ ਵੂਮੈਨਜ਼ ਟੇਲਰ ਦਾ ਫ਼ਰੀ ਕੋਰਸ ਕਰਵਾਇਆ ਗਿਆ। ਇਸ ਟ੍ਰੇਨਿੰਗ ਪ੍ਰੋਗਾਮ ਵਿੱਚ 30 ਸਿਖਿਆਰਥੀਆਂ ਨੇ ਹਿੱਸਾ ਲਿਆ। ਇਸ ਕੋਰਸ ਵਿੱਚ ਉਮੀਦਵਾਰਾਂ ਨੇ ਨਵੇਂ—ਨਵੇਂ ਡਿਜ਼ਾਇਨਾਂ ਵਿੱਚ ਸੂਟ ਬਣਾਉਣ ਦੀ ਸਿਖਲਾਈ ਪ੍ਰਾਪਤ ਕੀਤੀ।

