Posted inਬਰਨਾਲਾ ਕੈਂਪ ਵਿੱਚ ਪਸ਼ੂਆਂ ਨਾਲ ਸਬੰਧਤ ਪੁੱਛੇ ਗਏ ਸਵਾਲ, ਸਹੀ ਜਵਾਬ ਦੇਣ ਵਾਲੀਆਂ ਔਰਤਾਂ ਸਨਮਾਨਿਤ Posted by overwhelmpharma@yahoo.co.in Mar 6, 2025 ਮਹਿਲਾ ਦਿਵਸ ਨੂੰ ਸਮਰਪਿਤ ਹਰਿਗੜ੍ਹ ਤੇ ਜਗਜੀਤਪੁਰਾ ’ਚ ਕੈਂਪ ਲਗਾਏ ਬਰਨਾਲਾ, 6 ਮਾਰਚ (ਰਵਿੰਦਰ ਸ਼ਰਮਾ) : ਡਾਕਟਰ ਕਰਮਜੀਤ ਕੌਰ, ਡਿਪਟੀ ਡਾਇਰੈਕਟਰ, ਪਸ਼ੂਪਾਲਨ ਵਿਭਾਗ ਬਰਨਾਲਾ ਦੀ ਅਗਵਾਈ ’ਚ ਡਾ. ਰਮਨਦੀਪ ਕੌਰ ਅਤੇ ਡਾ. ਹਰਮਨਦੀਪ ਕੌਰ ਨੇ ਮਹਿਲਾ ਦਿਵਸ ਨੂੰ ਸਮਰਪਿਤ ਕਰਦੇ ਹੋਏ ਹਰਿਗੜ੍ਹ ਅਤੇ ਜਗਜੀਤਪੁਰਾ ਪਿੰਡਾਂ ’ਚ ਕੈਂਪ ਲਗਾਇਆ। ਇਸ ’ਚ ਪਸ਼ੂ ਸਿਹਤ ’ਚ ਔਰਤਾਂ ਦੀ ਮਹੱਤਤਾ ਅਤੇ ਵਿਭਾਗ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ’ਚ ਪਸ਼ੂਆਂ ਨਾਲ ਸਬੰਧਤ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਸਹੀ ਜਵਾਬ ਦੇਣ ‘ਤੇ ਮਹਿਲਾਵਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਰਮਨਦੀਪ ਕੌਰ ਨੇ ਕਿਹਾ ਕਿ ਮਹਿਲਾ ਦਿਵਸ ਭਾਵੇਂ 8 ਮਾਰਚ ਨੂੰ ਮਨਾਇਆ ਜਾਵੇਗਾ, ਪਰ ਅੱਜ ਮਹਿਲਾ ਦਿਵਸ ਨੂੰ ਸਮਰਪਿਤ ਇਸ ਕੈਂਪ ਨੂੰ ਲਗਾਉਣ ਦਾ ਮਕਸਦ ਮਹਿਲਾਵਾਂ ’ਚ ਪਸ਼ੂ ਪਾਲਣ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਔਰਤਾਂ ਵੀ ਸਫ਼ਲ ਕਿਸਾਨ ਬਣ ਕੇ ਸਫ਼ਲਤਾ ਦੇ ਨਵੇਂ ਆਯਾਮ ਬਣਾ ਰਹੀਆਂ ਹਨ। ਪਹਿਲਾਂ ਔਰਤਾਂ ਨੂੰ ਇੰਨੇ ਮੌਕੇ ਨਹੀਂ ਮਿਲਦੇ ਸਨ, ਪਰ ਅੱਜ ਔਰਤਾਂ ਵੀ ਹਰ ਕੰਮ ’ਚ ਮਰਦਾਂ ਦੇ ਬਰਾਬਰ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਧ ਰਹੀ ਬੇਰੋਜ਼ਗਾਰੀ ਕਾਰਨ ਔਰਤਾਂ ਪਸ਼ੂਪਾਲਨ ਦਾ ਵਪਾਰ ਕਰ ਸਕਦੀਆਂ ਹਨ, ਜਿਸ ਲਈ ਸਰਕਾਰ ਵੱਲੋਂ ਲੋਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ’ਤੇ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ। ਯੋਜਨਾ ਅਧੀਨ ਪਸ਼ੂਪਾਲਕਾਂ ਨੂੰ ਸਰਕਾਰ ਵੱਲੋਂ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਗਾਂ ਪਾਲਣ ’ਤੇ ਪ੍ਰਤੀ ਗਾਂ 40,000 ਰੁਪਏ ਤੇ ਮੱਝ ਪਾਲਣ ’ਤੇ ਪ੍ਰਤੀ ਮੱਝ 60,000 ਰੁਪਏ ਦੀ ਵਿੱਤੀ ਮਦਦ ਦਿੱਤੀ ਜਾਂਦੀ ਹੈ। ਇਹ ਸਹਾਇਤਾ ਰਾਸ਼ੀ ਘੱਟ ਬਿਆਜ ਦਰ ’ਤੇ ਲੋਨ ਦੇ ਰੂਪ ’ਚ ਦਿੱਤੀ ਜਾਂਦੀ ਹੈ। ਇਸ ਨਾਲ ਮਹਿਲਾ ਕਿਸਾਨ ਆਪਣੇ ਪਸ਼ੂਆਂ ਦੀ ਦੇਖਭਾਲ, ਚਾਰੇ ਤੇ ਮੈਡੀਕਲ ਖਰਚ ਨੂੰ ਪੂਰਾ ਕਰ ਸਕਦੀਆਂ ਹਨ। Post navigation Previous Post ਮਹਿਲਾ ਟੇਲਰ ਅਤੇ ਬਿਊਟੀ ਪਾਰਲਰ ਦਾ ਮੁਫ਼ਤ ਕੋਰਸ ਕਰਵਾਇਆNext Postਬਰਨਾਲਾ ’ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਆਉਣਗੇ 7 ਮਾਰਚ ਨੂੰ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸਿਹਤ ਸੇਵਾਵਾਂ ’ਤੇ ਚੁੱਕੇ ਸਵਾਲ