Posted inAccident Paryagraj ਟਰੱਕ ਨਾਲ ਟਕਰਾਈ ਮਹਾਕੁੰਭ ਤੋਂ ਪਰਤ ਰਹੀ ਬੱਸ, 2 ਮੌਤਾਂ, ਦੋ ਦਰਜ਼ਨ ਦੇ ਕਰੀਬ ਜਖ਼ਮੀ Posted by overwhelmpharma@yahoo.co.in February 10, 2025No Comments ਈਟਾਵਾ : ਮਹਾਕੁੰਭ ਤੋਂ ਨੋਇਡਾ ਪਰਤ ਰਹੀ ਇੱਕ ਬੱਸ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 2 ਔਰਤਾਂ ਦੀ ਮੌਤ ਹੋ ਗਈ, ਜਦਕਿ ਦੋ ਦਰਜ਼ਨ ਦੇ ਕਰੀਬ ਸ਼ਰਧਾਲੂ ਗੰਭੀਰ ਜਖ਼ਮੀ ਹੋ ਗਏ। ਇਹ ਦਰਦਨਾਕ ਹਾਸਦਾ ਭਰਥਾਨਾ ਰੋਡ ਓਵਰਬ੍ਰਿਜ ’ਤੇ ਹੋਇਆ, ਜਦੋਂ ਬੱਸ ਇਕ ਟਰੱਕ ਨਾਲ ਟਕਰਾ ਗਈ। ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਸੰਜੇ ਕੁਮਾਰ ਨੇ ਦੱਸਿਆ ਕਿ 24 ਯਾਤਰੀਆਂ ਨਾਲ ਭਰੀ ਬੱਸ ਟਰੱਕ ਨੂੰ ਓਵਰਟੇਕ ਕਰਨ ਦੌਰਾਨ ਟਕਰਾ ਕੇ ਪਲਟ ਗਈ। ਮ੍ਰਿਤਕਾਂ ਦੀ ਪਛਾਣ ਮੀਰਾ (35) ਤੇ ਨੀਲੂ (35) ਵਜੋਂ ਹੋਈ ਹੈ। ਜ਼ਖਮੀਆਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ 14 ਔਰਤਾਂ ਸਮੇਤ ਕੁਝ ਜ਼ਖ਼ਮੀ ਗੰਭੀਰ ਹਾਲਤ ’ਚ ਪਾਏ ਗਏ। ਉਨ੍ਹਾਂ ’ਚੋਂ ਕੁਝ ਨੂੰ ਸੈਫਾਈ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਤੇ ਬਚਾਅ ਟੀਮਾਂ ਨੇ ਜਲਦ ਕਾਰਵਾਈ ਕਰਦਿਆਂ ਨੁਕਸਾਨੀ ਗਈ ਬੱਸ ਨੂੰ ਸੜਕ ਤੋਂ ਹਟਾ ਦਿੱਤਾ ਤੇ ਆਵਾਜਾਈ ਬਹਾਲ ਕਰ ਦਿੱਤੀ। ਹਾਦਸੇ ਦੀ ਜਾਂਚ ਜਾਰੀ ਹੈ। Post navigation Previous Post ਪੰਜਾਬ ਕਾਂਗਰਸ ਨੇ ‘ਆਪ’ ਸਰਕਾਰ ’ਤੇ ਲਗਾਏ 500 ਕਰੋੜ ਦੀ ਦੁਰਵਰਤੋਂ ਦੇ ਦੋਸ਼Next Postਕੇਜਰੀਵਾਲ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਚਰਚਾ, ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਬੁਲਾਈ