Posted inਬਰਨਾਲਾ ਬਰਨਾਲਾ ਦੀ ਲੰਮੇਂ ਕੱਦ ਵਾਲੀ ਕੁੜੀ ਦੇ ਚਰਚੇ, ਵੱਡੀ ਪੰਜਾਬੀ ਵੈਬ ਸੀਰੀਜ਼ ਦਾ ਬਣੀ ਹਿੱਸਾ Posted by overwhelmpharma@yahoo.co.in May 19, 2025 – ਵੈਬ ਸੀਰੀਜ਼ ਮਾਏਂ! ਨੀਂ ਮੈਂ ਇਕ ਸ਼ਿਕਰਾ ਯਾਰ ਬਣਾਇਆ ਨਾਲ ਅਦਾਕਾਰਾ ਨਵਕਿਰਨ ਭੱਠਲ ਚਰਚਾ ਦਾ ਕੇਂਦਰ ਬਣੀ ਬਰਨਾਲਾ , 19 ਮਈ (ਰਵਿੰਦਰ ਸ਼ਰਮਾ) : ਓਟੀਟੀ ਦੀ ਦੁਨੀਆਂ ’ਚ ਚਰਚਿਤ ਚਿਹਰੇ ਵਜੋਂ ਅਪਣਾ ਸ਼ੁਮਾਰ ਕਰਵਾਉਣ ’ਚ ਸਫਲ ਰਹੀ ਹੈ ਅਦਾਕਾਰਾ ਨਵਕਿਰਨ ਭੱਠਲ, ਜੋ ਹੁਣ ਇਸ ਖੇਤਰ ’ਚ ਹੋਰ ਨਵੇਂ ਅਯਾਮ ਕਾਇਮ ਕਰਨ ਲਈ ਤਿਆਰ ਹੈ, ਜਿਸ ਦੇ ਵਿਸ਼ਾਲਤਾ ਭਰਿਆ ਰੂਪ ਅਖਤਿਆਰ ਕਰਦੇ ਜਾ ਰਹੇ ਇਸੇ ਦਾਇਰੇ ਦਾ ਅਹਿਸਾਸ ਕਰਵਾਉਣ ਜਾ ਰਹੀ ਹੈ ਉਸ ਦੀ ਨਵੀਂ ਵੈਬ ਸੀਰੀਜ਼ ‘ਮਾਏਂ! ਨੀਂ ਮੈਂ ਇਕ ਸ਼ਿਕਰਾ ਯਾਰ ਬਣਾਇਆ’। ਇਜੀਵੇ ਇੰਟਰਟੇਨਮੈਂਟ ਦੁਆਰਾ ਪੇਸ਼ ਕੀਤੀ ਜਾ ਰਹੀ ਇਸ ਰੁਮਾਂਟਿਕ-ਸੰਗੀਤਮਈ ਵੈਬ ਸੀਰੀਜ਼ ਦਾ ਨਿਰਦੇਸ਼ਨ ਜੱਸੀ ਮਾਨ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਦੇ ਇਸ ਆਫ ਬੀਟ ਪ੍ਰੋਜੈਕਟ ’ਚ ਧੀਰਜ ਕੁਮਾਰ, ਦਕਸ਼ਅਜੀਤ ਸਿੰਘ ਤੇ ਨਵਕਿਰਨ ਭੱਠਲ ਲੀਡਿੰਗ ਭੂਮਿਕਾਵਾਂ ’ਚ ਹਨ, ਜਿੰਨ੍ਹਾਂ ਤੋਂ ਇਲਾਵਾ ਸੁਨੀਤਾ ਧੀਰ, ਸੁੱਖੀ ਚਾਹਲ, ਅਸ਼ੀਸ਼ ਦੁੱਗਲ, ਜਗਮੀਤ ਕੌਰ, ਪੂਨਮ ਸੂਦ, ਪਰਮਵੀਰ ਸਿੰਘ, ਨਗਿੰਦਰ ਗੱਖੜ, ਦਰਸ਼ਨ ਔਲਖ, ਅਰਸ਼ ਹੁੰਦਲ, ਰਿਸ਼ਭ ਮਹਿਤਾ, ਪਰਮ ਵਿਰਕ, ਵਿੱਕੀ ਦੇਵ, ਅਮਨ ਭੋਗਲ, ਰਮਨਦੀਪ ਜੱਗਾ ਆਦਿ ਵੀ ਮਹੱਤਵਪੂਰਨ ਸਪੋਰਟਿੰਗ ਰੋਲਜ਼ ’ਚ ਨਜ਼ਰ ਆਉਣਗੇ। ਸਾਲ 2019 ’ਚ ਆਈ ਤੇ ਗੁਰਨਾਮ ਭੁੱਲਰ ਸਟਾਰਰ ਸੁਰਖੀ ਬਿੰਦੀ ਨਾਲ ਸਿਲਵਰ ਸਕਰੀਨ ਦਾ ਸ਼ਾਨਦਾਰ ਹਿੱਸਾ ਬਣੀ ਪ੍ਰਤਿਭਾਵਾਨ ਅਦਾਕਾਰਾ ਨਵਕਿਰਨ ਭੱਠਲ, ਜਿਸ ਵਲੋਂ ਫਿਲਮਾਂ ਕਾਕਾ ਪ੍ਰਧਾਨ (2021) ਜੇ ਤੇਰੇ ਨਾਲ ਪਿਆਰ ਨਾ ਹੁੰਦਾ (2022) ’ਚ ਨਿਭਾਈਆਂ ਭੂਮਿਕਾਵਾਂ ਨੂੰ ਵੀ ਦਰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਗਿਆ ਹੈ। ਪੰਜਾਬ ਦੇ ਜ਼ਿਲ੍ਹਾ ਬਰਨਾਲਾ ਨਾਲ ਤਾਲੁਕ ਰੱਖਦੀ ਇਸ ਹੋਣਹਾਰ ਤੇ ਖੂਬਸੂਰਤ ਅਦਾਕਾਰਾ ਨੂੰ ਅਸਲ ਪਹਿਚਾਣ ਦੇਣ ’ਚ ਸਾਲ ’ਚ ਸਟ੍ਰੀਮ ਹੋਈ ਬਹੁ-ਚਰਚਿਤ ਵੈਬ ਸੀਰੀਜ਼ ਯਾਰ ਚੱਲੇ ਬਾਹਰ ਨੇ ਅਹਿਮ ਭੂਮਿਕਾ ਨਿਭਾਈ, ਜਿਸ ਤੋਂ ਬਾਅਦ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਵੇਖਿਆ। ਸ਼ੋਸ਼ਲ ਪਲੇਟਫਾਰਮ ਦੇ ਸਟਾਰ ਨਾਂਅ ਵਜੋਂ ਅੱਜਕੱਲ੍ਹ ਜਾਣੀ ਜਾਂਦੀ ਹੈ। ਇਹ ਬਾਕਮਾਲ ਅਦਾਕਾਰਾ ਜਿਸ ਨੇ ਬਹੁਤ ਥੋੜੇ ਜਿਹੇ ਸਮੇਂ ’ਚ ਅਪਣੀ ਪਹਿਚਾਣ ਨੂੰ ਪੁਖਤਗੀ ਦੇਣ ਦਾ ਮਾਣ ਹਾਸਿਲ ਕਰ ਲਿਆ ਹੈ। ਅਗਾਮੀ ਯੋਜਨਾਵਾਂ ਦੀ ਗੱਲ ਕਰੀਏ ਤਾਂ ਜਲਦ ਹੀ ਸ਼ੁਰੂ ਹੋਣ ਜਾ ਰਹੀ ਪੰਜਾਬੀ ਫਿਲਮ ਟ੍ਰੇਡਿੰਗ ਟੋਲੀ ਯਾਰਾਂ `ਚ ਵੀ ਉਹ ਨਜ਼ਰ ਆਵੇਗੀ, ਜਿੰਨ੍ਹਾਂ ਦੀ ਇਸ ਮੰਨੋਰੰਜਕ ਡ੍ਰਾਮੈਟਿਕ ਤੇ ਲੰਦਨ ਦੇ ਵੱਖ-ਵੱਖ ਹਿੱਸਿਆਂ ਵਿਖੇ ਫਿਲਮਾਈ ਜਾਣ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਮਨਜੋਤ ਸਿੰਘ ਕਰਨ ਜਾ ਰਹੇ ਹਨ। Post navigation Previous Post ਚਿਕਨ ਲੈਣ ਲਈ ਗੱਡੀ ’ਚੋਂ ਉਤਰੇ ਥਾਣੇਦਾਰ, ਰਿਮਾਂਡ ’ਤੇ ਲਿਆਂਦਾ ਮੁਲਜ਼ਮ ਚਕਮਾਂ ਦੇ ਕੇ ਫ਼ਰਾਰNext Postਨਗਰ ਕੌਂਸਲ ਬਰਨਾਲਾ ਦੀ ਲਾਇਬ੍ਰੇਰੀ ਬਣੀ ਲੋੜਵੰਦ ਨੌਜਵਾਨਾਂ ਲਈ ਵਰਦਾਨ