Posted inਪਟਿਆਲਾ ਸਪਾ ਸੈਂਟਰਾਂ ’ਤੇ ਪੁਲਿਸ ਨੇ ਕੀਤੀ ਛਾਪੇਮਾਰੀ, ਦੇਹ ਵਪਾਰ ਦੇ ਦੋਸ਼ ਹੇਠ 16 ਔਰਤਾਂ ਤੇ 24 ਵਿਅਕਤੀ ਗ੍ਰਿਫ਼ਤਾਰ Posted by overwhelmpharma@yahoo.co.in Feb 22, 2025 ਪਟਿਆਲਾ, 22 ਫ਼ਰਵਰੀ (ਰਵਿੰਦਰ ਸ਼ਰਮਾ) : ਸਪਾ ਸੈਂਟਰ ਵਿਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼ ਕਰਦਿਆ ਪੁਲਿਸ ਨੇ 24 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪਿੰਡ ਥੇੜੀ ਅਤੇ ਪੰਜਾਬੀ ਯੂਨੀਵਰਸਿਟੀ ਸਾਹਮਣੇ ਮਾਰੇ ਛਾਪੇ ਦੌਰਾਨ ਮੌਕੇ ’ਤੇ 16 ਔਰਤਾਂ ਜਿਨਾਂ ’ਚ ਕੁਝ ਵਿਦੇਸ਼ੀ ਵੀ ਹਨ ਤੇ 8 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਅਰਬਨ ਅਸਟੇਟ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਪੈਸ਼ਲ ਸੈੱਲ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਥੇੜੀ ਵਿਖੇ ਕਰਮਜੀਤ ਸਿੰਘ ਵਲੋਂ ਏ.ਆਰ.ਕੇ ਦੇ ਨਾਮਕ ਸਪਾ ਸੈਂਟਰ ਚਲਾਇਆ ਜਾ ਰਿਹਾ ਹੈ। ਜਿਥੇ ਥਾਈਲੈਂਡ ਤੋਂ ਲੜਕੀਆਂ ਮੰਗਵਾ ਕੇ ਦੇਹ ਵਪਾਰ ਚਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਸੂਚਨਾ ਮਿਲੀ ਕਿ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਸਨਸ਼ਾਈਨ ਦੇ ਨਾਮ ’ਤੇ ਸਪਾ ਸੈਂਟਰ ਅੰਦਰ ਜਿਸਮ ਫਰੋਸ਼ੀ ਦਾ ਧੰਦਾ ਚੱਲਦਾ ਹੈ, ਜਿਸਦਾ ਮਾਲਕ ਜਤਿੰਦਰ ਸਿੰਘ ਹੈ। ਸਪੈਸ਼ਲ ਸੈੱਲ ’ਤੇ ਅਰਬਨ ਅਸਟੇਟ ਦੀਆਂ ਟੀਮਾਂ ਵਲੋਂ ਸਾਂਝੇ ਅਪ੍ਰੈਸ਼ਨ ਤਹਿਤ ਦੋਵੇਂ ਥਾਵਾਂ ’ਤੇ ਛਾਪਾ ਮਾਰ ਕੇ ਮੌਕੇ ਤੋਂ ਸਪਾ ਸੈਂਟਰਾਂ ਦੇ ਮਾਲਕ ਜਤਿੰਦਰ ਸਿੰਘ ਤੇ ਕਰਮਜੀਤ ਸਿੰਘ ਸਮੇਤ ਕੁੱਲ 24 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇੰਸਪੈਕਟਰ ਢਿਲੋਂ ਨੇ ਦੱਸਿਆ ਕਿ ਇਹ ਸਪਾ ਸੈਂਟਰ ਕਰੀਬ ਤਿੰਨ ਮਹੀਨੇ ਤੋਂ ਚੱਲ ਰਹੇ ਸਨ। Post navigation Previous Post ਗੰਭੀਰ ਜਖ਼ਮੀ ਮਰੀਜ਼ ਨੇ ਇਲਾਜ਼ ਲਈ ਡੇਢ ਘੰਟਾ ਕੱਢੇ ਡਾਕਟਰਾਂ ਦੇ ਤਰਲੇ, ਵੀਡੀਓ ਵਾਇਰਲNext Postਦੇਖਣ ਆਏ ਸੀ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਸ਼ੋਅ, ਮਿਲੀਆਂ ਪੁਲਿਸ ਦੀਆਂ ਡਾਂਗਾਂ!