ਬਰਨਾਲਾ ਪੁਲਿਸ ਨੇ 125 ਮੋਬਾਈਲ ਫ਼ੋਨ ਲੱਭ ਅਸਲ ਮਾਲਕਾਂ ਨੂੰ ਸੌਂਪੇ

ਬਰਨਾਲਾ, 27 ਫਰਵਰੀ (ਰਵਿੰਦਰ ਸ਼ਰਮਾ) : ਐੱਸਐੱਸਪੀ ਮੁਹੰਮਦ ਸਰਫ਼ਰਾਜ ਆਲਮ ਆਈ.ਪੀ.ਐੱਸ ਦੀ ਅਗਵਾਈ ਹੇਠ ਬਰਨਾਲਾ ਪੁਲਿਸ ਨੇ ਗੁੰਮ ਹੋਏ 125 ਮੋਬਾਈਲ ਫ਼ੋਨ ਲੱਭ ਕੇ ਅਸਲ ਮਾਲਕਾਂ ਨੂੰ ਸੌਂਪੇ ਹਨ। ਅੱਜ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਐੱਸ.ਐੱਸ.ਪੀ. ਮੁਹੰਮਦ ਸਰਫ਼ਰਾਜ ਆਲਮ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਦਾ ਮੋਬਾਈਲ ਫ਼ੋਨ ਗੁੰਮ ਹੋ ਜਾਂਦਾ ਹੈ ਤਾਂ ਉਸ ਦੇ ਆਰਥਿਕ ਨੁਕਸਾਨ ਦੇ ਨਾਲ-ਨਾਲ ਕੀਮਤੀ ਡਾਟੇ ਦਾ ਵੀ ਨੁਕਸਾਨ ਹੁੰਦਾ ਹੈ। ਜਿਸ ਕਰਕੇ ਬਰਨਾਲਾ ਪੁਲਿਸ ਵਲੋਂ ਗੁੰਮੇ ਹੋਏ ਮੋਬਾਈਲਾਂ ਨੂੰ ਟਰੇਸ ਕਰਨ ਲਈ ਐੱਸ.ਪੀ. (ਡੀ) ਸੰਦੀਪ ਸਿੰਘ ਮੰਡ, ਡੀ.ਐੱਸ.ਪੀ ਸਾਈਬਰ ਕ੍ਰਾਈਮ ਜਤਿੰਦਰ ਸਿੰਘ ਤੇ ਸਾਈਬਰ ਕ੍ਰਾਈਮ ਬਰਨਾਲਾ ਦੇ ਇੰਚਾਰਜ਼ ਨਿਰਮਲਜੀਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਚਲਾਈ ਗਈ। ਜਿਸ ਤਹਿਤ ਪੁਲਿਸ ਨੇ ਲੋਕਾਂ ਵਲੋਂ ਗੁੰਮ ਹੋਏ ਮੋਬਾਈਲ ਫ਼ੋਨਾਂ ਦੀਆਂ ਜੋ ਦਰਖ਼ਾਸਤਾਂ ਸੀ.ਈ.ਆਈ.ਆਰ ਪੋਰਟਲ ਤੇ ਪੁਲਿਸ ਸਾਂਝ ਕੇਂਦਰਾਂ ’ਚ ਪ੍ਰਾਪਤ ਹੋਈਆਂ ਸਨ, ਦੀ ਟੈਕਨੀਕਲ ਢੰਗਾਂ ਨਾਲ ਪੜ੍ਹਤਾਲ ਕਰਦਿਆਂ ਕੁੱਲ 125 ਮੋਬਾਈਲ ਫ਼ੋਨ ਟਰੇਸ ਕੀਤੇ ਗਏ, ਜਿੰਨ੍ਹਾਂ ਦੀ ਕੀਮਤ ਕਰੀਬ 40 ਤੋਂ 50 ਲੱਖ ਰੁਪਏ ਬਣਦੀ ਹੈ। ਇੰਨ੍ਹਾਂ ਮੋਬਾਈਲਾਂ ਨੂੰ ਬਰਨਾਲਾ ਪੁਲਿਸ ਵਲੋਂ ਅਸਲ ਮਾਲਕਾਂ ਨੂੰ ਸੌਂਪਿਆ ਗਿਆ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਈਬਰ ਅਪਰਾਧਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਪੁਰਾਣਾ ਮੋਬਾਈਲ ਖਰੀਦਣ ਸਮੇਂ ਉਸਦਾ ਬਿੱਲ, ਡੱਬਾ ਆਦਿ ਜਰੂਰ ਚੈੱਕ ਕਰਨਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਕਿਸਮ ਦੀ ਧੋਖਾਧੜੀ ਤੋਂ ਬਚਿਆ ਜਾ ਸਕੇ। 

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.