Posted inAmritsar ਹੱਥੋਪਾਈ ’ਚ ਪੁਲਿਸ ਮੁਲਾਜ਼ਮਾਂ ਤੋਂ ਚੱਲੀ ਗੋਲ਼ੀ, ਲੁਟੇਰੇ ਨੂੰ ਲੱਗੀ Posted by overwhelmpharma@yahoo.co.in March 25, 2025No Comments ਅੰਮ੍ਰਿਤਸਰ, 25 (ਰਵਿੰਦਰ ਸ਼ਰਮਾ) : ਗ੍ਰਿਫ਼ਤਾਰ ਕੀਤੇ ਗਏ ਲੁੱਟਖੋਹ ਦੇ ਮੁਲਜ਼ਮਾਂ ਵੱਲੋਂ ਦਿੱਤੀ ਨਿਸ਼ਾਨਦੇਹੀ ਦੇ ਆਧਾਰ ‘ਤੇ ਪਿਸਤੌਲ ਬਰਾਮਦ ਕਰਕੇ ਥਾਣੇ ਵਾਪਸ ਆ ਰਹੇ ਪੁਲਿਸ ਅਤੇ ਮੁਲਜ਼ਮ ਵਿਚਕਾਰ ਝੜਪ ਦੌਰਾਨ ਗੋਲ਼ੀ ਚੱਲ ਗਈ। ਗੋਲ਼ੀਬਾਰੀ ਕਾਰਨ ਮੁਲਜ਼ਮ ਬਿਕਰਮਜੀਤ ਸਿੰਘ ਉਰਫ਼ ਪਿੰਟੂ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸੀਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਕੀਤੀ ਨਿਸ਼ਾਨਦੇਹੀ ਦੇ ਅਧਾਰ ‘ਤੇ ਮਕਬੂਲਪੁਰਾ ਦੇ ਇਕ ਸੁੰਨਸਾਨ ਇਲਾਕੇ ਤੋਂ ਇਕ 32 ਬੋਰ ਦਾ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਗਏ ਹਨ। ਸੀਪੀ ਨੇ ਦੱਸਿਆ ਕਿ ਸੋਮਵਾਰ ਨੂੰ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਦੇ ਰੋੜਪੁਰ ਮੁਹੱਲਾ ਦੇ ਰਹਿਣ ਵਾਲੇ ਬਿਕਰਮਜੀਤ ਸਿੰਘ ਉਰਫ਼ ਪਿੰਟੂ ਅਤੇ ਕਾਜ਼ੀਕੋਟ ਪਿੰਡ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਉਰਫ਼ ਲਵ ਨੂੰ ਲੁੱਟ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਮੁਲਜ਼ਮਾਂ ਨੇ ਬੰਦੂਕ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁੱਛਗਿੱਛ ਦੌਰਾਨ ਬਿਕਰਮਜੀਤ ਸਿੰਘ ਨੇ ਮੰਨਿਆ ਕਿ ਲੁੱਟ ਦੀਆਂ ਘਟਨਾਵਾਂ ਤੋਂ ਬਾਅਦ ਉਸ ਨੇ ਪਿਸਤੌਲ ਮਕਬੂਲਪੁਰਾ ਇਲਾਕੇ ਵਿਚ ਲੁਕਾ ਦਿੱਤਾ ਸੀ। ਇਸ ਤੋਂ ਬਾਅਦ ਮੰਗਲਵਾਰ ਸਵੇਰੇ ਪੁਲਿਸ ਪਿਸਤੌਲ ਬਰਾਮਦ ਕਰਨ ਲਈ ਬਿਕਰਮਜੀਤ ਸਿੰਘ ਦੇ ਨਾਲ ਉਕਤ ਇਲਾਕੇ ਵਿਚ ਪਹੁੰਚੀ। ਪੁਲਿਸ ਨੇ ਇਕ ਸੁੰਨਸਾਨ ਇਲਾਕੇ ਵਿਚ ਝਾੜੀਆਂ ਵਿਚੋਂ ਇਕ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ। ਬੀ ਡਵੀਜ਼ਨ ਪੁਲਿਸ ਥਾਣੇ ਵਾਪਸ ਆਉਂਦੇ ਸਮੇਂ ਮੁਲਜ਼ਮ ਨੇ ਪੁਲਿਸ ਟੀਮ ਨੂੰ ਦੱਸਿਆ ਕਿ ਉਸ ਦੀ ਸਿਹਤ ਵਿਗੜ ਰਹੀ ਹੈ। ਇਹ ਦੇਖ ਕੇ ਪੁਲਿਸ ਮੁਲਾਜ਼ਮਾਂ ਨੇ ਆਪਣੀ ਗੱਡੀ ਰੋਕ ਲਈ ਅਤੇ ਬਿਕਰਮਜੀਤ ਨੂੰ ਹੇਠਾਂ ਉਤਾਰ ਲਿਆ ਗਿਆ। ਮੌਕਾ ਮਿਲਦੇ ਹੀ ਮੁਲਜ਼ਮ ਨੇ ਏਐਸਆਈ ਹਰਨੇਕ ਸਿੰਘ ਦਾ ਪਿਸਤੌਲ ਖੋਹ ਲਿਆ। ਫਿਰ ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਫੜ ਲਿਆ ਅਤੇ ਦੋਵਾਂ ਵਿਚਕਾਰ ਝੜਪ ਹੋ ਗਈ। ਅਚਾਨਕ ਪਿਸਤੌਲ ਦੀ ਇਕ ਗੋਲ਼ੀ ਚੱਲ ਗਈ ਅਤੇ ਬਿਕਰਮਜੀਤ ਦੇ ਪੈਰ ਵਿਚ ਲੱਗ ਗਈ। ਪੁਲਿਸ ਨੇ ਜ਼ਖਮੀ ਮੁਲਜ਼ਮ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ। ਸੀਪੀ ਨੇ ਕਿਹਾ ਕਿ ਦੋਵਾਂ ਮੁਲਜ਼ਮਾਂ ਨੇ ਸ਼ਨੀਵਾਰ ਤੜਕੇ ਨਿਊ ਪ੍ਰਤਾਪ ਨਗਰ ਇਲਾਕੇ ਵਿਚ ਜੇਈ ਮਨੀਤ ਸਿੰਘ ਅਤੇ ਕੁਝ ਦਿਨ ਪਹਿਲਾਂ ਸੁਲਤਾਨਵਿੰਡ ਰੋਡ ‘ਤੇ ਪਾਠੀ ਸਿੰਘ ਤੋਂ ਲੁੱਟ-ਖੋਹ ਕੀਤੀ ਸੀ। ਕਾਰਵਾਈ ਕਰਦੇ ਹੋਏ ਪੁਲਿਸ ਨੇ ਸੋਮਵਾਰ ਸਵੇਰੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। Post navigation Previous Post ਹਾਈਕੋਰਟ ਦੇ ਜੱਜ ਜਸਟਿਸ ਕੁਲਦੀਪ ਤਿਵਾੜੀ ਵਲੋਂ ਜ਼ਿਲ੍ਹਾ ਕਚਿਹਰੀਆਂ ਦਾ ਨਿਰੀਖਣNext Post13 ਸਾਲਾਂ ਬੱਚੇ ਨੇ ਜਾਅਲੀ ਇੰਸਟਾਗਰਾਮ ਖਾਤਾ ਬਣਾ ਕੇ ਪਿਤਾ ਤੋਂ ਮੰਗੀ ਫਿਰੌਤੀ