Posted inGujarat ਵੱਡੀ ਖ਼ਬਰ : ਪਟਾਖਿਆਂ ਦੀ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ, ਕਈ ਲੋਕਾਂ ਦੀ ਮੌਤ Posted by overwhelmpharma@yahoo.co.in April 2, 2025No Comments ਗੁਜਰਾਤ, 2 ਅਪ੍ਰੈਲ (ਰਵਿੰਦਰ ਸ਼ਰਮਾ) : ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਡੀਸਾ ਕਸਬੇ ਵਿੱਚ ਬੀਤੇ ਕੱਲ੍ਹ ਇੱਕ ਪਟਾਖਿਆਂ ਵਾਲੀ ਫੈਕਟਰੀ ਵਿੱਚ ਹੋਏ ਵਿਸਫੋਟ ਕਾਰਨ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 17 ਤੋਂ ਵੱਧ ਲੋਕਾਂ ਦੇ ਮਰਨ ਦੀ ਖ਼ਬਰ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਅੱਗ ਬੁਝਾਉਣ ਵਾਲੀ ਟੀਮ ਮੌਕੇ ’ਤੇ ਪਹੁੰਚ ਗਈ ਤੇ ਅੱਗ ’ਤੇ ਕਾਬੂ ਪਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਡੀਸਾ ਦੇ ਧੁਨਵਾ ਰੋਡ ’ਤੇ ਦੀਪਕ ਟਰੇਡਰਜ਼ ਨਾਮਕ ਪਟਾਖਿਆ ਦੀ ਫੈਕਟਰੀ ਸਥਿਤ ਹੈ। ਜਿੱਥੇ ਆਤਿਸ਼ਬਾਜ਼ੀ ਬਣਾਉਣ ਦੌਰਾਨ ਵਿਸਫੋਟਕ ਪਦਾਰਥ ’ਚ ਅਚਾਨਕ ਵਿਸਫੋਟ ਹੋ ਗਿਆ ਤਾਂ ਇਸ ਕਾਰਨ ਅੱਗ ਲੱਗ ਗਈ। ਕਿਉਂਕਿ ਇਹ ਇੱਕ ਪਟਾਖਾ ਫੈਕਟਰੀ ਸੀ, ਇਸ ਲਈ ਅੱਗ ਨੇ ਜਲਦੀ ਹੀ ਵਿਸ਼ਾਲ ਰੂਪ ਧਾਰ ਲਿਆ। ਜਾਣਕਾਰੀ ਅਨੁਸਾਰ ਇਸ ਦੁਰਘਟਨਾ ਵਿੱਚ 17 ਤੋਂ ਵੱਧ ਲੋਕਾਂ ਦੇ ਮਰਨ ਦੀ ਖਬਰ ਹੈ। ਮਰਣ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। Post navigation Previous Post ਸਕੂਲ ਪ੍ਰਿੰਸੀਪਲ ’ਤੇ ਲੱਗੇ ਵਿਦਿਆਰਥੀ ਦੀ ਕੁੱਟਮਾਰ ਕਰਨ ਦੇ ਦੋਸ਼Next Postਮੁੱਖ ਮੰਤਰੀ ਭਗਵੰਤ ਮਾਨ ਨੇ 6 ਹਜ਼ਾਰ ਬੱਚਿਆਂ ਨੂੰ ਚੁਕਾਈ ਨਸ਼ਿਆਂ ਖਿਲਾਫ਼ ਸਹੁੰ, ਕਿਹਾ- ਤਸਕਰਾਂ ਦੇ ਘਰਾਂ ’ਤੇ ਚੱਲੇਗਾ ਪੀਲਾ ਪੰਜਾ