Posted inAmritsar ਰੋਟੀ ਲਈ ਕੰਧ ਟੱਪ ਕੇ ਘਰ ਵੜੇ ਦਲਿਤ ਬੱਚੇ ਦੀ ਭਰੀ ਪੰਚਾਇਤ ’ਚ ਕੁੱਟਮਾਰ, ਪਾੜ੍ਹਿਆ ਸਿਰ Posted by overwhelmpharma@yahoo.co.in April 21, 2025No Comments ਅੰਮ੍ਰਿਤਸਰ, 21 ਅਪ੍ਰੈਲ (ਰਵਿੰਦਰ ਸ਼ਰਮਾ) : ਜੰਡਿਆਲਾ ਗੁਰੂ ਹਲਕੇ ਦੇ ਪਿੰਡ ਨਿਜ਼ਾਮਪੁਰਾ ’ਚ ਦਲਿਤ ਭਾਈਚਾਰੇ ਦੇ ਇਕ 14 ਸਾਲਾ ਲੜਕੇ ਦੀ ਭਰੀ ਪੰਚਾਇਤ ’ਚ ਕੁੱਟਮਾਰ ਕੀਤੀ ਗਈ। ਇਹ ਘਟਨਾ ਕੁਝ ਦਿਨ ਪਹਿਲਾਂ ਵਾਪਰੀ। ਲੜਕਾ ਭੁੱਖ ਲੱਗਣ ’ਤੇ ਕੰਧ ਟੱਪ ਕੇ ਪਿੰਡ ਦੇ ਗੁਰਿੰਦਰ ਸਿੰਘ ਦੇ ਘਰ ਵੜ ਗਿਆ ਸੀ। ਖਾਣਾ ਚੋਰੀ ਕਰਨ ਲੱਗਿਆ ਜਦੋਂ ਬਰਤਨ ਡਿੱਗਣ ’ਤੇ ਪਤਾ ਲੱਗਿਆ ਤਾਂ ਗੁਰਿੰਦਰ ਆਪਣੇ ਪਰਿਵਾਰ ਸਮੇਤ ਮੌਕੇ ’ਤੇ ਪਹੁੰਚਿਆ ਤੇ ਪਹਿਲਾਂ ਉਸ ਨੂੰ ਘਰ ਦੇ ਅੰਦਰ ਕੁੱਟਿਆ ਤੇ ਫਿਰ ਪੰਚਾਇਤ ਬੁਲਾਈ ਗਈ। ਉਸ ਨੂੰ ਭਰੀ ਪੰਚਾਇਤ ’ਚ ਕੁੱਟਿਆ ਗਿਆ ਤੇ ਜ਼ਲੀਲ ਕੀਤਾ ਗਿਆ। ਕੁੱਟਮਾਰ ਨਾਲ ਜ਼ਖਮੀ ਹੋਏ ਲੜਕੇ ਨੂੰ ਦੋ ਦਿਨ ਹਸਪਤਾਲ ’ਚ ਰਹਿਣਾ ਪਿਆ। ਪੀੜਤ ਧਿਰ ਨੇ ਇਸ ਸਬੰਧੀ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ। ਹਸਪਤਾਲ ਤੋਂ ਕਿਸੇ ਨੇ ਦਲਿਤ ਜਾਤੀ ਦੇ ਨੇਤਾ ਕਰਮਜੀਤ ਸਿੰਘ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਉਹ ਹਸਪਤਾਲ ਪੁੱਜੇ ਤੇ ਪੂਰੇ ਮਾਮਲੇ ਤੋਂ ਮੁੱਖ ਮੰਤਰੀ ਭਗਵੰਤ ਮਾਨ, ਐੱਸਸੀ ਕਮਿਸ਼ਨ, ਡੀਸੀ ਤੇ ਐੱਸਐੱਸਪੀ ਨੂੰ ਜਾਣੂ ਕਰਵਾਇਆ ਗਿਆ। ਨਾਲ ਹੀ ਉਨ੍ਹਾਂ ਨੇ ਜੰਡਿਆਲਾ ਗੁਰੂ ਥਾਣੇ ’ਚ ਬੱਚੇ ਨੂੰ ਭਰੀ ਪੰਚਾਇਤ’ਚ ਕੁੱਟਣ ਦੀ ਸ਼ਿਕਾਇਤ ਵੀ ਦਿੱਤੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਐਤਵਾਰ ਨੂੰ ਕਾਰਵਾਈ ਕਰਦਿਆਂ ਮੁਲਜ਼ਮ ਗੁਰਿੰਦਰ ਸਿੰਘ ਖ਼ਿਲਾਫ਼ ਮਾਰਕੁੱਟ ਤੇ ਐੱਸਸੀਐੱਸਟੀ ਐਕਟ ਤਹਿਤ ਕੇਸ ਦਰਜ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। Post navigation Previous Post ਜ਼ਿਲ੍ਹਾ ਬਰਨਾਲਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਨੇ ਸਾਈਕਲ ਸਵਾਰ ਦਰੜਿਆNext Postਸਰਕਾਰੀ ਸਕੂਲ ’ਚ ਮਾਨਸਿਕ ਤੌਰ ’ਤੇ ਕਮਜ਼ੋਰ ਨਾਬਾਲਗਾ ਨਾਲ ਜਬਰ-ਜਨਾਹ, 6 ਗ੍ਰਿਫ਼ਤਾਰ