Posted inAmritsar ਉਡੀਕਦੀ ਰਹੀ ਲਾੜੀ, ਨਹੀਂ ਆਇਆ ਲਾੜਾ, ਦੁਲਹਨ ਨੇ ਕਿਹਾ- ਵਿਆਹ ਦਾ ਝਾਂਸਾ ਦੇ ਕੇ ਬਣਾਉਂਦਾ ਰਿਹਾ ਸਰੀਰਕ ਸਬੰਧ Posted by overwhelmpharma@yahoo.co.in April 1, 2025No Comments ਅੰਮ੍ਰਿਤਸਰ, 1 ਅਪ੍ਰੈਲ (ਰਵਿੰਦਰ ਸ਼ਰਮਾ) : ਸੁਲਤਾਨਵਿੰਡ ਰੋਡ ’ਤੇ ਰਹਿਣ ਵਾਲੀ ਇੱਕ ਲੜਕੀ ਦੁਲਹਨ ਦੇ ਲਾਲ ਜੋੜੇ ਵਿਚ ਬੈਠੀ ਰਹੀ, ਪਰ ਲਾੜਾ ਉਸ ਨੂੰ ਲੈਣ ਨਹੀਂ ਆਇਆ। ਜਦੋਂ ਵਿਆਹ ਵਾਲੀ ਬਾਰਾਤ ਕਾਫ਼ੀ ਦੇਰ ਤੱਕ ਨਹੀਂ ਪਹੁੰਚੀ, ਤਾਂ ਕੁੜੀ ਨੇ ਗੁਰਪ੍ਰੀਤ ਨੂੰ ਕਾਰਨ ਪੁੱਛਣ ਲਈ ਫ਼ੋਨ ਕੀਤਾ, ਪਰ ਉਸ ਨੇ ਸਪੱਸ਼ਟ ਤੌਰ ’ਤੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਏਨਾ ਹੀ ਨਹੀਂ, ਇਹ ਕਹਿਣ ਤੋਂ ਬਾਅਦ ਉਸ ਨੇ ਆਪਣਾ ਮੋਬਾਈਲ ਬੰਦ ਕਰ ਦਿੱਤਾ। ਖੁਦ ਨੂੰ ਠੱਗਿਆ ਮਹਿਸੂਸ ਕਰਦਿਆਂ ਲੜਕੀ ਅਤੇ ਉਸ ਦੇ ਪਰਿਵਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਲੜਕੀ, ਉਸ ਦੀ ਮਾਂ ਅਤੇ ਹੋਰ ਰਿਸ਼ਤੇਦਾਰਾਂ ਦੇ ਬਿਆਨ ਦਰਜ ਕਰ ਲਏ ਹਨ। ਇੰਸਪੈਕਟਰ ਸੁਖਬੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੁਲਤਾਨਵਿੰਡ ਰੋਡ ‘ਤੇ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਉਹ ਗੁਰਪ੍ਰੀਤ ਸਿੰਘ ਨੂੰ ਲਗਭਗ ਤਿੰਨ ਸਾਲ ਪਹਿਲਾਂ ਮਿਲੀ ਸੀ। ਜਦੋਂ ਉਹ ਸਕੂਲ ਜਾਂਦੀ ਸੀ ਤਾਂ ਗੁਰਪ੍ਰੀਤ ਅਕਸਰ ਉਸ ਦਾ ਪਿੱਛਾ ਕਰਦਾ ਸੀ। ਗੁਰਪ੍ਰੀਤ ਨੇ ਉਸ ਨੂੰ ਆਪਣੇ ਪਿਆਰ ਦੇ ਜਾਲ ਵਿਚ ਫਸਾ ਲਿਆ ਅਤੇ ਉਸ ਨੂੰ ਕਈ ਹੋਟਲਾਂ ਵਿਚ ਲੈ ਗਿਆ ਅਤੇ ਉਸ ਦੇ ਨਾਲ ਸਰੀਰਕ ਸਬੰਧ ਬਣਾਏ। ਜਦੋਂ ਉਹ ਅਜਿਹਾ ਕਰਨ ਤੋਂ ਇਨਕਾਰ ਕਰਦੀ ਤਾਂ ਗੁਰਪ੍ਰੀਤ ਉਸ ਨਾਲ ਵਿਆਹ ਕਰਨ ਦਾ ਵਾਅਦਾ ਕਰਦਾ ਸੀ। ਹੁਣ ਗੁਰਪ੍ਰੀਤ ਸਿੰਘ ਵਿਆਹ ਦੇ ਲਈ ਖੁਦ ਨੂੰ ਪੈਰਾਂ ਸਿਰ ਖੜਾ ਕਰਨ ਲਈ ਵਿਆਹ ਵਿਚ ਲੜਕੀ ਵਲੋਂ ਪਹਿਨਿਆ ਜਾਂਦਾ ਚੂੜਾ ਬਣਾਉਣ ਦਾ ਕੰਮ ਸਿੱਖ ਰਿਹਾ ਸੀ। ਇਸ ਦੌਰਾਨ ਗੁਰਪ੍ਰੀਤ ਉਸ ਤੋਂ ਕੰਨੀ ਕਤਰਾਉਣ ਲੱਗ ਪਿਆ। ਜਦੋਂ ਉਸ ਨੇ ਉਸ ‘ਤੇ ਵਿਆਹ ਲਈ ਦਬਾਅ ਪਾਇਆ, ਤਾਂ ਉਹ ਟਾਲ-ਮਟੋਲ ਕਰਨ ਲੱਗ ਪਿਆ। ਜਦੋਂ ਗੁਰਪ੍ਰੀਤ ਨੂੰ ਆਪਣੇ ਪਰਿਵਾਰ ਨਾਲ ਗੱਲ ਕਰਨ ਅਤੇ ਪੁਲਿਸ ਕੋਲ ਸ਼ਿਕਾਇਤ ਕਰਨ ਲਈ ਕਿਹਾ ਗਿਆ, ਤਾਂ ਉਸ ਨੇ ਵਿਆਹ ਲਈ ਹਾਂ ਕਹਿ ਦਿੱਤੀ। ਦੋਵਾਂ ਪਰਿਵਾਰਾਂ ਨੇ ਐਤਵਾਰ ਨੂੰ ਵਿਆਹ ਦੀ ਸ਼ੁਭ ਤਰੀਕ ਤੈਅ ਕੀਤੀ ਸੀ। ਬਰਾਤ ਦੁਪਹਿਰ 12 ਵਜੇ ਆਉਣੀ ਸੀ। ਦੁਲਹਨ, ਉਸ ਦਾ ਪਰਿਵਾਰ ਅਤੇ ਰਿਸ਼ਤੇਦਾਰ ਬੇਸਬਰੀ ਨਾਲ ਉਡੀਕਦੇ ਰਹੇ, ਪਰ ਗੁਰਪ੍ਰੀਤ ਅਤੇ ਬਾਰਾਤ ਨਹੀਂ ਪਹੁੰਚੀ। ਕੁਝ ਸਮੇਂ ਬਾਅਦ ਲੜਕੀ ਨੇ ਗੁਰਪ੍ਰੀਤ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਵਿਆਹ ਵਿਚ ਕਦੋਂ ਤੱਕ ਆਉਣ ਦਾ ਕਾਰਨ ਪੁੱਛਿਆ ਪਰ ਉਸ ਨੇ ਇਨਕਾਰ ਕਰ ਦਿੱਤਾ। ਇਹ ਕਹਿ ਕੇ ਗੁਰਪ੍ਰੀਤ ਨੇ ਆਪਣਾ ਮੋਬਾਈਲ ਵੀ ਬੰਦ ਕਰ ਦਿੱਤਾ। Post navigation Previous Post ਪਤਨੀ ਨੇ ਪਤੀ ਦਾ WhatsApp ਕੀਤਾ ਹੈਕ, ਕਈ ਔਰਤਾਂ ਨਾਲ ਸਬੰਧਾਂ ਦੇ ਮਿਲੇ ਮੈਸੇਜ, ਕਰਵਾਇਆ ਪਰਚਾNext Postਬਰਨਾਲਾ ਪੁੱਜੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ : ਨਸ਼ਾ ਤਸਕਰਾਂ ਨੂੰ ਨਸ਼ਿਆਂ ਦਾ ਧੰਦਾ ਜਾਂ ਪੰਜਾਬ ਛੱਡਣ ਦੀ ਦਿੱਤੀ ਚਿਤਾਵਨੀ